Canada

ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਨੂੰ 0·25 ਫੀ ਸਦੀ ਉੱਤੇ ਹੀ ਰੱਖਣ ਦਾ ਫੈਸਲਾ ਕੀਤਾ

ਅਲਬਰਟਾ (ਦੇਸ ਪੰਜਾਬ ਟਾਈਮਜ਼)-: ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਨੂੰ 0·25 ਫੀ ਸਦੀ ਉੱਤੇ ਹੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਬਿਆਨ ਵਿੱਚ ਸੈਂਟਰਲ ਬੈਂਕ ਨੇ ਆਖਿਆ ਕਿ ਉਹ ਅਪਰੈਲ ਤੇ ਸਤੰਬਰ ਦਰਮਿਆਨ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਬਾਰੇ ਸੋਚ ਸਕਦਾ ਹੈ ਉਸ ਤੋਂ ਪਹਿਲਾਂ ਕਿਸੇ ਵੀ ਹਾਲ ਅਜਿਹਾ ਨਹੀਂ ਕੀਤਾ ਜਾ ਸਕਦਾ।ਬੈਂਕ ਆਫ ਕੈਨੇਡਾ ਨੇ ਇਹ ਚੇਤਾਵਨੀ ਵੀ ਜਾਰੀ ਕੀਤੀ ਹੈ ਕਿ ਉੱਚ ਮਹਿੰਗਾਈ ਦਰ ਅਗਲੇ ਸਾਲ ਦੇ ਪਹਿਲੇ ਅੱਧ ਤੱਕ ਜਾਰੀ ਰਹੇਗੀ। ਬੈਂਕ ਨੇ ਇਹ ਵੀ ਆਖਿਆ ਕਿ 2022 ਦੀ ਦੂਜੀ ਛਿਮਾਹੀ ਵਿੱਚ ਹੀ ਇਹ ਮਹਿੰਗਾਈ ਦਰ ਘਟੇਗੀ।
ਅਗਲੇ ਸਾਲ ਦੇ ਅੰਤ ਤੱਕ ਬੈਂਕ ਵੱਲੋਂ ਸਾਲਾਨਾ ਮਹਿੰਗਾਈ ਦਰ 2·1 ਫੀ ਸਦੀ ਮੱਠੀ ਪੈਣ ਦੀ ਪੇਸ਼ੀਨਿਗੋਈ ਕੀਤੀ ਗਈ ਹੈ।ਬੈਂਕ ਨੇ ਆਖਿਆ ਕਿ ਕੀਮਤਾਂ ਤੇ ਭੱਤਿਆਂ ਵਿੱਚ ਵਾਧੇ ਸਬੰਧੀ ਉਮੀਦਾਂ ਉੱਤੇ ਉਹ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਤਾਂ ਕਿ ਕੀਮਤਾਂ ਵਿੱਚ ਹੋਰ ਵਾਧਾ ਨਾ ਹੁੰਦਾ ਰਹੇ।

Show More

Related Articles

Leave a Reply

Your email address will not be published. Required fields are marked *

Close