Punjab

ਸੁਧੀਰ ਸੂਰੀ ਨੂੰ ਮਾਰਨ ਵਾਲਾ ਵੀ ਲੜੇਗਾ ਚੋਣ

ਸੁਧੀਰ ਸੂਰੀ ਨੂੰ ਮਾਰਨ ਵਾਲਾ ਵੀ ਲੋਕ ਸਭਾ ਚੋਣ ਲੜੇਗਾ। ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਮਾਰੇ ਗਏ ਹਿੰਦੂ ਅਤੇ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਮੁਲਜ਼ਮ ਸੰਦੀਪ ਸਿੰਘ ਉਰਫ ਸਨੀ ਨੇ ਵੀ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸਨੀ ਨੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਤੋਂ ਬਾਅਦ ਲਿਆ ਗਿਆ। ਸੰਦੀਪ ਫਿਲਹਾਲ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹੈ ਅਤੇ ਇੱਥੋਂ ਚੋਣ ਲੜੇਗਾ।

ਸੰਦੀਪ ਦੇ ਪਰਵਾਰ ਅਤੇ ਸਿੱਖ ਸੰਗਠਨਾਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਨੁਸਾਰ ਸੰਦੀਪ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਆਜ਼ਾਦ ਚੋਣ ਲੜੇਗਾ। ਚੋਣ ਪ੍ਰਕਿਰਿਆ ਜੇਲ੍ਹ ਤੋਂ ਹੀ ਪੂਰੀ ਹੋਵੇਗੀ। ਪਰਵਾਰ ਦਾ ਕਹਿਣਾ ਹੈ ਕਿ ਜੇਕਰ ਡਿਬਰੂਗੜ੍ਹ ਜੇਲ੍ਹ ਵਿਚ ਰਹਿੰਦੇ ਹੋਏ ਅੰਮ੍ਰਿਤਪਾਲ ਚੋੜ ਸਕਦਾ ਹੈ ਤਾਂ ਸਨੀ ਵੀ ਚੋੜ ਲੜ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close