International

ਅਮਰੀਕਾ ਵਿਚ ਦੇਸ਼ ਵਿਆਪੀ ਕਾਲਜਾਂ ਵਿਚ ਫਲਸਤੀਨੀਆਂ ਦੇ ਹੱਕ ਵਿਚ ਪ੍ਰਦਰਸ਼ਨ, ਹਜਾਰਾਂ ਵਿਦਿਆਰਥੀਆਂ ਦੀਆਂ ਗ੍ਰਿਫਤਾਰੀਆਂ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਦੇਸ਼ ਵਿਆਪੀ ਕਾਲਜ ਕੈਂਪਸ ਅੰਦਰ ਇਸਰਾਈਲ ਵਿਰੋਧੀ ਤੇ ਫਲਸਤੀਨੀਆਂ ਦੇ ਹੱਕ ਵਿਚ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕਰਨ ਦੀਆਂ ਰਿਪੋਰਟਾਂ ਹਨ। ਅਮਰੀਕਾ ਦੀ ਨਿਊਯਾਰਕ ਸਥਿੱਤ ਕੋਲੰਬੀਆ ਯੁਨੀਵਰਸਿਟੀ ਜਿਥੇ ਬੀਤੇ ਦਿਨ 100 ਤੋਂ ਵਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਸੀ, ਵਿਖੇ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੁਝ ਵਿਦਿਆਰਥੀਆਂ ਨੂੰ ਮੁਅੱਤਲ ਕੀਤੇ ਜਾਣ ਦੀ ਵੀ ਰਿਪੋਰਟ ਹੈ ਜਦ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਇਕ ਅਕੈਡਮਿਕ ਇਮਾਰਤ ‘ਤੇ ਕਬਜ਼ਾ ਕਰਕੇੇ ਅੰਦਰ ਜਾਣ ਦੇ ਰਸਤੇ ਅੱਗੇ ਮਨੁੱਖੀ ਕੜੀ ਬਣਾ ਕੇ ਇਸ ਦਾ ਵਿਰੋਧ ਕੀਤਾ ਹੈ। ਇਕ ਬਿਆਨ ਵਿਚ ਯੁਨੀਵਰਸਿਟੀ ਨੇ ਕਿਹਾ ਹੈ ਕਿ ਹੈਮਿਲਟਨ ਹਾਲ ‘ਤੇ ਕਬਜ਼ਾ ਕਰਕੇ ਬੈਠੇ ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਮਾਮਲਾ ਹੱਲ ਕਰਨ ਲਈ ਚੱਲ ਰਹੀ ਗੱਲਬਾਤ ਅਸਫਲ ਹੋਣ ਉਪਰੰਤ ਮੁੱਖ ਵਾਰਤਾਕਾਰ ਮੁਹੰਮਦ ਖਾਲਿਦ ਜੋ ਗਰੈਜੂਏਟ ਵਿਦਿਆਰਥੀ ਹੈ, ਨੂੰ ਮੁਅੱਤਲ ਕਰਕੇ ਉਸ ਦਾ ਸ਼ਨਾਖਤੀ ਕਾਰਡ ਬਲਾਕ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਗੂ ਖਾਲਿਦ ਨੇ ਕਿਹਾ ਹੈ ਕਿ ਯੁਨੀਵਰਸਿਟੀ ਦੀ ਇਹ ਕਾਰਵਾਈ ਨਿਯਮਾਂ ਦੇ ਵਿਰੁੱਧ ਹੈ। ਯੁਨੀਵਰਸਿਟੀ ਮੰਨਮਾਨੇ ਢੰਗ ਨਾਲ ਕਾਰਵਾਈ ਕਰ ਰਹੀ ਹੈ। ਹੁਣ ਤੱਕ 1000 ਤੋਂ ਵਧ  ਵਿਦਿਆਰਥੀਆਂ ਨੂੰ ਕਾਲਜਾਂ ਤੇ ਯੁਨੀਵਰਸਿਟੀਆਂ ਵਿਚੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਘੱਟੋ ਘੱਟ 21 ਰਾਜਾਂ ਦੇ 25 ਯੁਨੀਵਰਸਿਟੀ ਕੈਂਪਸ ਵਿਚ ਪ੍ਰਦਰਸ਼ਨਕਾਰੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਫਲਸਤੀਨੀਅਨ ਲਿਬਰੇਸ਼ਨ ਨਾਲ ਖੜੇ ਰਹਿਣਗੇ ਤੇ ਉਸ ਦਾ ਪੁਰਜੋਰ ਸਮਰਥਨ ਕਰਦੇ ਹਨ।

Show More

Related Articles

Leave a Reply

Your email address will not be published. Required fields are marked *

Close