Canada

ਮੌਂਟਰੀਅਲ ’ਚ ਦਿਲ ਦਹਿਲਾ ਦੇਣ ਵਾਲੀ ਘਟਨਾ- ਵਿਦਿਆਰਥੀ ਨੇ ਪੂਰੀ ਕਲਾਸ ਸਾਹਮਣੇ ਟੀਚਰ ਨੂੰ ਚਾਕੂ ਮਾਰਿਆ

ਮੌਟਰੀਅਲ (ਦੇਸ ਪੰਜਾਬ ਟਾਈਮਜ਼)- ਮਾਂਟਰੀਅਲ ਹਾਈ ਸਕੂਲ ਦੇ ਇੱਕ ਟੀਚਰ ਨੂੰ ਪੂਰੀ ਕਲਾਸ ਦੇ ਸਾਹਮਣੇ ਇੱਕ ਵਿਦਿਆਰਥੀ ਵੱਲੋਂ ਚਾਕੂ ਮਾਰ ਦਿੱਤਾ ਗਿਆ। ਸਕੂਲ ਬੋਰਡ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਵਿਅਕਤੀ ਕਲਾਸ ਵਿੱਚ ਆਇਆ ਤੇ ਉਸ ਨੇ ਆਉ਼ਂਦੇ ਸਾਰ ਉਸ ਟੀਚਰ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਪਿੱਛੇ ਕੀ ਕਾਰਨ ਸਨ ਇਹ ਅਜੇ ਤੱਕ ਸਮਝ ਨਹੀਂ ਆਇਆ।
ਮਾਂਟਰੀਅਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਟੀਚਰ ਦੀ ਉਮਰ 40 ਸਾਲ ਦੇ ਨੇੜੇ ਤੇੜੇ ਹੈ ਤੇ ਉਸ ਦੇ ਧੜ ਦੇ ਉੱਪਰੀ ਹਿੱਸੇ ਵਿੱਚ ਚਾਕੂ ਨਾਲ ਤਿੱਖਾ ਕੱਟ ਲੱਗਿਆ। ਉਸ ਦੇ ਇੱਕ ਪਾਸੇ ਕੱਟ ਲੱਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸ ਦੀ ਜਾਨ ਨੂੰ ਕੋਈ ਖਤਰਾ ਨਹੀਂ ਦੱਸਿਆ ਜਾ ਰਿਹਾ। ਪੁਲਿਸ ਦੇ ਬੁਲਾਰੇ ਜੀਨ ਪਿਏਰੇ ਬ੍ਰੈਬੰਟ ਇਹ ਨਹੀਂ ਦੱਸ ਪਾਏ ਕਿ ਹਮਲੇ ਦੌਰਾਨ ਕਿਹੋ ਜਿਹੇ ਹਥਿਆਰ ਦੀ ਵਰਤੋਂ ਕੀਤੀ ਗਈ। ਉਨ੍ਹਾਂ ਆਖਿਆ ਕਿ ਹੋ ਸਕਦਾ ਹੈ ਕਿ ਇਹ ਚਾਕੂ ਹੋਵੇ ਤੇ ਉਨ੍ਹਾਂ ਦੱਸਿਆ ਕਿ ਹਥਿਆਰ ਮੌਕੇ ਤੋਂ ਬਰਾਮਦ ਹੋ ਗਿਆ।
ਇਹ ਘਟਨਾ ਸੇਂਟ ਮਾਈਕਲ ਮੈਟਰੋ ਸਟੇਸ਼ਨ ਨੇੜੇ ਜੌਹਨ ਐਫ ਕੈਨੇਡੀ ਹਾਈ ਸਕੂਲ ਵਿੱਚ ਸਵੇਰੇ 10:10 ਉੱਤੇ ਵਾਪਰੀ। ਇਸ ਤੋਂ ਤੁਰੰਤ ਬਾਅਦ ਸਵੌਟ ਟੀਮ ਮੌਕੇ ਉੱਤੇ ਪਹੁੰਚੀ ਤੇ 11:00 ਵਜੇ ਦੇ ਨੇੜੇ ਤੇੜੇ 16 ਸਾਲਾ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ।ਬ੍ਰੈਬੰਟ ਨੇ ਆਖਿਆ ਕਿ ਉਸ ਟੀਚਰ ਤੇ ਲੜਕੇ ਵਿੱਚ ਬਹਿਸ ਵੀ ਹੋਈ। ਉਨ੍ਹਾਂ ਦੱਸਿਆ ਕਿ ਉਸ ਲੜਕੇ ਦੇ ਸਕੂਲ ਵਿੱਚ ਹੀ ਮੌਜੂਦ ਰਹਿਣ ਬਾਰੇ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਿਆ ਉਨ੍ਹਾਂ ਨੇ ਸਕੂਲ ਨੂੰ ਲਾਕਡਾਊਨ ਲਾ ਦਿੱਤਾ। ਸਾਰੇ ਟੀਚਰਜ਼ ਤੇ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ ਵਿੱਚ ਹੀ ਰਹਿਣ ਲਈ ਵੀ ਆਖਿਆ ਗਿਆ।

Show More

Related Articles

Leave a Reply

Your email address will not be published. Required fields are marked *

Close