International

ਅਮਰੀਕਾ ਵਿਚ ਹੋਈ ਗੋਲੀਬਾਰੀ ਵਿੱਚ ਜਖਮੀ ਹੋਏ ਇਕ ਹੋਰ  ਵੱਲੋਂ ਦਮ ਤੋੜਨ ਨਾਲ ਮਾਰੇ ਗਏ ਪੁਲਿਸ ਅਫਸਰਾਂ ਦੀ ਗਿਣਤੀ 4 ਹੋਈ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਨਾਰਥ ਕੈਰੋਲੀਨਾ ਰਾਜ ਵਿਚ ਚਾਰਲੋਟ ਸ਼ਹਿਰ ਦੇ ਇਕ ਘਰ ਵਿਚ ਵਾਰੰਟਾਂ ਦੀ ਤਾਮੀਲ ਕਰਵਾਉਣ ਗਈ ਪੁਲਿਸ ਉਪਰ ਸ਼ੱਕੀ ਵਿਅਕਤੀ ਵੱਲੋਂ ਕੀਤੀ  ਗੋਲੀਬਾਰੀ ਵਿਚ ਜਖਮੀ ਹੋਏ 5 ਪੁਲਿਸ ਅਫਸਰਾਂ ਵਿਚੋਂ ਇਕ ਹੋਰ ਦਮ ਤੋੜ ਗਿਆ। ਇਸ ਤਰਾਂ ਇਸ ਗੋਲੀਬਾਰੀ ਵਿਚ ਮਰਨ ਵਾਲੇ ਪੁਲਿਸ ਅਫਸਰਾਂ ਦੀ ਗਿਣਤੀ 4 ਹੋ ਗਈ ਹੈ। ਬੀਤੇ ਦਿਨ ਵਾਪਰੀ ਇਸ ਘਟਨਾ ਵਿਚ 3 ਅਫਸਰ ਮੌਕੇ ਉਪਰ ਹੀ ਦਮ ਤੋੜ ਗਏ ਸਨ। ਮਾਰੇ ਗਏ 3 ਅਫਸਰ ਯੂ ਐਸ ਮਾਰਸ਼ਲ ਟਾਸਕ ਫੋਰਸ ਨਾਲ ਸਬੰਧਤ ਹਨ ਜਦ ਕਿ ਇਕ ਚਾਰਲੋਟ-ਮੈਕਲੇਨਬਰਗ ਪੁਲਿਸ ਵਿਭਾਗ ਨਾਲ ਸਬੰਧਤ ਹੈ। ਪੁਲਿਸ ਦੀ ਜਵਾਬੀ ਕਾਰਵਾਈ ਵਿਚ 39 ਸਾਲਾ ਸ਼ੱਕੀ ਟੈਰੀ ਕਲਾਰਕ ਹੁਗਸ ਜੁਨੀਅਰ ਜਿਸ ਵਿਰੁੱਧ ਵਾਰੰਟ ਜਾਰੀ ਹੋਏ ਸਨ, ਵੀ ਮਾਰਿਆ ਗਿਆ।  ਪੁਲਿਸ ਨੇ ਘਰ ਵਿਚ ਮੌਜੂਦ 2 ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਹੈ ਤੇ ਪੁਲਿਸ ਦਾ ਵਿਸ਼ਵਾਸ਼ ਹੈ ਕਿ ਗੋਲੀ ਇਕ ਤੋਂ ਵਧ ਲੋਕਾਂ ਨੇ ਚਲਾਈ ਹੈ। ਪੁਲਿਸ ਨੇ ਘਰ ਦੀ ਘੇਰਾਬੰਦੀ ਕਰ ਲਈ ਹੈ। ਪੁਲਿਸ ਨੇ ਮੌਕੇ ਤੋਂ ਇਕ ਸੈਮੀ ਆਟੋਮੈਟਿਕ ਏ ਆਰ 15 ਰਾਈਫਲ, ਇਕ 40 ਕੈਲੀਬਰ ਹੈਂਡਗੰਨ , ਕਾਰਤੂਸ ਤੇ ਅਸਲਾ ਬਰਾਮਦ ਕੀਤਾ ਹੈ। ਮਾਰੇ ਗਏ ਅਫਸਰਾਂ ਵਿਚ ਵਿਲੀਅਮ ਇਲੀਓਟ, ਸੈਮੂਅਲ ਪੋਲੋਚ ਤੇ ਜੋਸ਼ੂਆ ਈਰ ਸ਼ਾਮਿਲ ਹਨ ਜਦ ਕਿ ਚੌਥੇ ਪੁਲਿਸ ਅਫਸਰ ਦੇ ਨਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ।

Show More

Related Articles

Leave a Reply

Your email address will not be published. Required fields are marked *

Close