Entertainment

ਵਿੱਕੀ ਕੌਸ਼ਲ ਦੀ ਹੋਈ ਕੈਟਰੀਨਾ ਕੈਫ, ਵਿਆਹ ਬੰਧਨ ਵਿਚ ਬੱਝੇ

ਨਵੀਂ ਦਿੱਲੀ, ਪੰਜਾਬੀ ਨੌਜਵਾਨ ਅਤੇ ਬਾਲੀਵੁੱਡ ਦੇ ਪ੍ਰਸਿੱਧ ਕਲਾਕਾਰਵਿੱਕੀ ਕੌਸ਼ਲ ਅਤੇ ਸੰਸਾਰ ਪ੍ਰਸਿੱਧ ਐਕਟਰੈੱਸ ਕੈਟਰੀਨਾ ਕੈਫ ਬਾਕਾਇਦਾ ਅੱਜ ਵਿਆਹ ਦੇ ਬੰਧਨ ਵਿਚ ਬੱਝ ਗਏ। ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸਿਜ ਫੋਰਟ ਬਰਵਾੜਾ ਵਿੱਚ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਅਤੇ ਓਥੇ ਹੀ ਇਨ੍ਹਾਂ ਦੋਵਾਂ ਨੇ ਸੱਤ ਫੇਰੇ ਲੈ ਕੇ ਵਿਆਹ ਕਰਵਾਇਆ ਹੈ।
ਬਾਲੀਵੁੱਡ ਦੀ ਪ੍ਰਸਿੱਧ ਐਕਟਰੈੱਸ ਕੈਟਰੀਨਾ ਕੈਫ ਤੇ ਐਕਟਰ ਵਿੱਕੀ ਕੌਸ਼ਲ ਨੇ ਅਗਨੀ ਨੂੰ ਗਵਾਹ ਮੰਨ ਕੇ ਇਸ ਦੇ ਗਿਰਦ 7 ਫੇਰੇ ਲਏ।ਇਸ ਦੇ ਬਾਅਦ ਵੀ ਨਵਵਿਆਹੇ ਜੋੜੇ ਨੇ ਹਾਲੇ ਵਿਆਹ ਬਾਰੇ ਅਧਿਕਾਰਤ ਐਲਾਨ ਨਹੀਂ ਕੀਤਾ। ਇਨ੍ਹਾਂ ਦੋਵਾਂ ਕਲਾਕਾਰਾਂ ਦੇ ਵਿਆਹ ਸਮਾਰੋਹ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਤੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਵਿੱਚ ਪਹੁੰਚੇ ਮਹਿਮਾਨਾਂ ਲਈ ਇਵੈਂਟ ਕੰਪਨੀ ਨੇਸਰਪ੍ਰਾਈਜ਼ ਨੋਟਿਸ ਜਾਰੀ ਕਰ ਕੇ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਅਤੇ ਮੋਬਾਈਲ ਫ਼ੋਨ ਤੋਂ ਕਿਸੇ ਤਰ੍ਹਾਂ ਕੋਈ ਫ਼ੋਟੋਗ੍ਰਾਫ਼ੀ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰੀਕੇ ਨਾਲ ਜਨਤਕ ਨਾ ਕਰਨ ਲਈ ਕਿਹਾ ਸੀ।

Show More

Related Articles

Leave a Reply

Your email address will not be published. Required fields are marked *

Close