International
ਅਮਰੀਕਾ ਵਿਚ ਪਿਛਲੇ ਮਹੀਨੇ ਬੇਰੁਜ਼ਗਾਰੀ 3.9% ਦੀ ਦਰ ਨਾਲ ਵਧੀ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਵਿਚ ਨਵੀਆਂ ਨੌਕਰੀਆਂ ਨਿਕਲਣ ਦੀ ਰਫਤਾਰ ਮਧਮ ਹੋਈ ਹੈ ਤੇ ਪਿਛਲੇ ਮਹੀਨੇ 1,75,000 ਹੀ ਨਵੀਆਂ ਨੌਕਰੀਆਂ ਨਿਕਲੀਆਂ ਹਨ। ਇਹ ਜਾਣਕਾਰੀ ਬਿਊਰੋ ਆਫ ਲੇਬਰ ਸਟੈਟਿਸਟਿਕਸ ਡੈਟਾ ਨੇ ਜਾਰੀ ਬਿਆਨ ਵਿਚ ਦਿੱਤੀ ਹੈ। ਪਿਛਲੇ ਸਾਲ ਅਕਤਬੂਰ ਤੋਂ ਬਾਅਦ ਪਹਿਲੀ ਵਾਰ ਨੌਕਰੀਆਂ ਵਰਣਨਯੋਗ ਹੱਦ ਤੱਕ ਘਟੀਆਂ ਹਨ। ਬੇਰੁਜ਼ਗਾਰੀ 3.9% ਦਰ ਨਾਲ ਵਧੀ ਹੈ। ਹਾਲਾਂ ਕਿ ਰੁਜ਼ਗਾਰ ਦੇ ਮੌਕੇ ਵਧਣ ਦੀ ਆਸ ਕੀਤੀ ਜਾਂਦੀ ਸੀ ਪਰੰਤੂ ਹੋਇਆ ਇਸ ਦੇ ਉਲਟ ਹੈ। ਇਥੇ ਜਿਕਰਯੋਗ ਹੈ ਕਿ ਆਰਥਕ ਮਾਹਿਰਾਂ ਨੇ ਅਨੁਮਾਨ ਲਾਇਆ ਸੀ ਕਿ ਉੱਚ ਵਿਆਜ ਦਰਾਂ ਦੇ ਦਬਾਅ ਕਾਰਨ ਲੇਬਰ ਮਾਰਕਿਟ ਵਿਚ ਨਿਘਾਰ ਆਵੇਗਾ।