International

ਰੇਲ ਸਿਸਟਮ ਨੂੰ ਠੱਪ ਕਰਨ ਤੇ ਰੇਲਵੇ ਟਰੈਕਸ ਬੰਦ ਕਰਨ ਲਈ ਕੀਤੇ ਜਾ ਰਹੇ ਮੁਜ਼ਾਹਰਿਆਂ ਦਾ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ

ਓਟਵਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਦੇਸ਼ ਦੇ ਵੱਡੇ ਹਿੱਸੇ ਵਿੱਚ ਰੇਲ ਸਿਸਟਮ ਨੂੰ ਠੱਪ ਕਰਨ ਲਈ ਕੀਤੇ ਜਾ ਰਹੇ ਮੁਜ਼ਾਹਰਿਆਂ ਤੇ ਰੇਲਵੇ ਟਰੈਕਸ ਬੰਦ ਕਰਨ ਲਈ ਜਿ਼ੰਮੇਵਾਰ ਕਾਰਨ ਦਾ ਜਲਦ ਤੇ ਸ਼ਾਂਤਮਈ ਹੱਲ ਲੱਭਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ।
ਸੋਮਵਾਰ ਨੂੰ ਇੰਸੀਡੈਂਟ ਰਿਸਪਾਂਸ ਗਰੱੁਪ ਨਾਲ ਮੁਲਾਕਾਤ ਤੋਂ ਬਾਅਦ ਟਰੂਡੋ ਨੇ ਉਕਤ ਗੱਲ ਆਖੀ। ਫਾਈਲ ਨਾਲ ਸਬੰਧਤ ੳੱੁਘੇ ਇੰਡੀਜੀਨਸ ਸਰਵਿਸਿਜ਼ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਇਸ ਸਥਿਤੀ ਦੀ ਤੀਬਰਤਾ ਵਿੱਚ ਕਮੀ ਲਿਆਉਣਾ ਕਈ ਲੋਕਾਂ ਲਈ ਕਾਫੀ ਦਰਦਨਾਕ ਹੋਵੇਗਾ। ਟਰੂਡੋ ਨੇ ਆਖਿਆ ਕਿ ਉਹ ਇਸ ਗੱਲ ਨੂੰ ਸਮਝਦੇ ਹਨ ਕਿ ਦੇਸ਼ ਭਰ ਵਿੱਚ ਕਈ ਕੈਨੇਡੀਅਨਾਂ ਤੇ ਕਈ ਲੋਕਾਂ ਤੇ ਪਰਿਵਾਰਾਂ ਲਈ ਇਹ ਕਿੰਨਾ ਮੁਸ਼ਕਲ ਹੈ। ਅਸੀਂ ਜਲਦ ਤੋਂ ਜਲਦ ਇਸ ਮਸਲੇ ਦਾ ਸ਼ਾਂਤਮਈ ਹੱਲ ਲੱਭਣਾ ਚਾਹੁੰਦੇ ਹਾਂ। ਇਨਸੀਡੈਂਟ ਰਿਸਪਾਂਸ ਗਰੁੱਪ, ਜਿਸ ਵਿੱਚ ੳੱੁਚ ਅਹੁਦਿਆਂ ਵਾਲੇ ਸੀਨੀਅਰ ਕੈਬਨਿਟ ਮੰਤਰੀ ਸ਼ਾਮਲ ਹਨ, ਉੱਤਰੀ ਬੀਸੀ ਵਿੱਚ ਵੈਟਸੂਵੈਟਨ ਟੈਰੀਟਰੀ ਵਿੱਚੋਂ ਲੰਘਣ ਵਾਲੀ ਨੈਚੂਰਲ ਗੈਸ ਪਾਈਪਲਾਈਨ ਵਿਛਾਏ ਜਾਣ ਨੂੰ ਲੈ ਕੇ ਛਿੜੇ ਵਿਵਾਦ ਬਾਰੇ ਵਿਚਾਰ ਵਟਾਂਦਰਾ ਕਰ ਰਿਹਾ ਸੀ। ਟਰੂਡੋ ਨੇ ਆਖਿਆ ਕਿ ਇਨਸੀਡੈਂਟ ਰਿਸਪਾਂਸ ਗਰੁੱਪ ਨਾਲ ਅੱਜ ਸਵੇਰੇ ਹੋਈ ਮੀਟਿੰਗ ਵਧੀਆ ਰਹੀ। ਇਸ ਦੌਰਾਨ ਉਨ੍ਹਾਂ ਵੱਲੋਂ ਕਈ ਮੂਲਵਾਸੀ ਆਗੂਆਂ ਤੇ ਕਈ ਪ੍ਰੀਮੀਅਰਜ਼ ਨੂੰ ਵੀ ਫੋਨ ਕੀਤੇ ਗਏ।

Show More

Related Articles

Leave a Reply

Your email address will not be published. Required fields are marked *

Close