Punjab

ਰੋਡ ਸ਼ੋਅ ਦੌਰਾਨ ਰਾਜਾ ਵੜਿੰਗ ਦਾ ਹੋਇਆ ਜ਼ਬਰਦਸਤ ਵਿਰੋਧ, ਕਾਲੀਆਂ ਝੰਡੀਆਂ ਲੈ ਕੇ ਪਹੁੰਚੇ 84 ਦੇ ਦੰਗਾ ਪੀੜਤ

ਸੂਬਾ ਕਾਂਗਰਸ ਪ੍ਰਧਾਨ ਅਤੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਲੁਧਿਆਣਾ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇੱਥੇ ਪ੍ਰਚਾਰ ਕਰਦੇ ਹੋਏ ਰਾਜਾ ਵੜਿੰਗ ਨੂੰ ਦੰਗਾ ਪੀੜਤ ਪਰਿਵਾਰਾਂ ਵੱਲੋਂ ਕਾਲੇ ਝੰਡੇ ਦਿਖਾਏ ਗਏ। ਇਸ ਦੌਰਾਨ ਉਨ੍ਹਾਂ ਰਵਨੀਤ ਬਿੱਟੂ ‘ਤੇ ਵੀ ਪੰਜ ਸਾਲ ਬਾਤ ਨਾ ਪੁੱਛਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬਿੱਟੂ ਫੋਨ ਨਹੀਂ ਚੁੱਕਦਾ ਤਾਂ ਹੁਣ ਰਾਜਾ ਕੀ ਸਮੱਸਿਆਵਾਂ ਦਾ ਹੱਲ ਕਰੇਗਾ।

ਇਸ ਤੋਂ ਪਹਿਲਾਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਆਪਣੀ ਟੀਮ ਨਾਲ ਵੜਿੰਗ ਦੇ ਸਵਾਗਤ ਲਈ ਹਾਜ਼ਰ ਹੋਏ। ਵੜਿੰਗ ਨਾਲ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਸੀ। ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਵੜਿੰਗ ਦਾ ਸਵਾਗਤ ਕੀਤਾ।

ਵੜਿੰਗ ਨੇ ਕਿਹਾ ਕਿ ਅੱਜ ਲੜਾਈ ਗੱਦਾਰਾਂ ਨਾਲ ਹੈ। ਗੱਦਾਰਾਂ ਨੂੰ ਸਬਕ ਸਿਖਾਉਣ ਲਈ ਕਾਂਗਰਸ ਨੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਵੜਿੰਗ ਨੇ ਕਿਹਾ ਕਿ ਬਿੱਟੂ ਨੂੰ ਹੁਣ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਰਾਜਾ ਵੜਿੰਗ ਹੁਣ ਮੈਦਾਨ ਵਿੱਚ ਆ ਗਿਆ ਹੈ। ਲੋਕਾਂ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ, ਬਿੱਟੂ ਲੋਕਾਂ ਦੇ ਫੋਨ ਨਹੀਂ ਚੁੱਕਦਾ ਪਰ ਰਾਜਾ ਲੋਕਾਂ ਦੇ ਫੋਨ ਵੀ ਚੁੱਕਦਾ ਹੈ ਤੇ ਵਰਕਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।

Show More

Related Articles

Leave a Reply

Your email address will not be published. Required fields are marked *

Close