CanadaSports

ਪਹਿਲੀ ਵਾਰੀ ਟੀ-20 ਵਿਸ਼ਵ ਕੱਪ ’ਚ ਖੇਡਣ ਜਾ ਰਹੇ ਕੈਨੇਡਾ ਨੇ ਐਲਾਨੀ ਟੀਮ

ਟੋਰਾਂਟੋ: ਕੈਨੇਡਾ ਪਹਿਲੀ ਵਾਰ ਪੁਰਸ਼ ਟੀ-20 ਵਿਸ਼ਵ ਕੱਪ ’ਚ ਖੇਡੇਗਾ ਅਤੇ ਪਾਕਿਸਤਾਨੀ ਮੂਲ ਦੇ ਸਾਦ ਬਿਨ ਜ਼ਫਰ ਨੂੰ ਜੂਨ ’ਚ ਹੋਣ ਵਾਲੇ ਟੂਰਨਾਮੈਂਟ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ। ਟੀਮ ਦੇ ਜ਼ਿਆਦਾਤਰ ਖਿਡਾਰੀ ਭਾਰਤੀ ਜਾਂ ਵਿਦੇਸ਼ੀ ਮੂਲ ਦੇ ਹਨ। ਕੈਨੇਡਾ ਨੂੰ ਭਾਰਤ, ਪਾਕਿਸਤਾਨ, ਅਮਰੀਕਾ ਅਤੇ ਆਇਰਲੈਂਡ ਦੇ ਨਾਲ ਗਰੁੱਪ ਏ ’ਚ ਰੱਖਿਆ ਗਿਆ ਹੈ।

ਕੈਨੇਡਾ ਦਾ ਪਹਿਲਾ ਮੈਚ 1 ਜੂਨ ਨੂੰ ਡੱਲਾਸ ’ਚ ਅਮਰੀਕਾ ਨਾਲ ਹੋਵੇਗਾ। ਪਿਛਲੇ ਸਾਲ ਕੈਨੇਡਾ ਨੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਅਮਰੀਕਾ ਖੇਤਰ ਦੇ ਫਾਈਨਲ ’ਚ ਬਰਮੂਡਾ ਨੂੰ ਹਰਾ ਕੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ।

ਕੈਨੇਡਾ ਟੀਮ:
ਸਾਦ ਬਿਨ ਜ਼ਫਰ (ਕਪਤਾਨ), ਐਰੋਨ ਜਾਨਸਨ, ਡਿਲਨ ਹੇਲੀਗਰ, ਦਿਲਪ੍ਰੀਤ ਬਾਜਵਾ, ਹਰਸ਼ ਠਾਕਰ, ਜੇਰੇਮੀ ਗੋਰਡਨ, ਜੁਨੈਦ ਸਿੱਦੀਕੀ, ਕਲੀਮ ਸਨਾ, ਕੰਵਰ ਪਾਲ ਠਾਕੁਰ, ਨਵਨੀਤ ਧਾਲੀਵਾਲ, ਨਿਕੋਲਸ ਕਿਰਟਨ, ਪਰਗਟ ਸਿੰਘ, ਰਵਿੰਦਰ ਪਾਲ ਸਿੰਘ, ਰਿਆਨ ਖਾਨ ਪਠਾਨ, ਸ਼੍ਰੇਅਸ ਮੋਵਾ।

Show More

Related Articles

Leave a Reply

Your email address will not be published. Required fields are marked *

Close