International

ਅਮਰੀਕਾ ਵਿਚ ਫਲਸਤੀਨ ਦੇ ਸਮਰਥਨ ਵਿਚ ਵਿਦਿਆਰਥੀਆਂ ਦਾ ਪ੍ਰਦਰਸ਼ਨ

ਅਮਰੀਕਾ ਵਿਚ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਫਲਸਤੀਨ ਦੇ ਸਮਰਥਨ ਵਿਚ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਹੈ। ਅਮਰੀਕੀ ਮੀਡੀਆ ਹਾਊਸ ਨਿਊਯਾਰਕ ਟਾਈਮਜ਼ ਮੁਤਾਬਕ 18 ਅਪ੍ਰੈਲ ਤੋਂ ਹੁਣ ਤਕ 30 ਯੂਨੀਵਰਸਿਟੀਆਂ ਦੇ 1500 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ, ਕੈਲੀਫੋਰਨੀਆ ਯੂਨੀਵਰਸਿਟੀ, ਲਾਸ ਏਂਜਲਸ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਜਾਂ ਤਾਂ ਕੈਂਪਸ ਛੱਡਣ ਜਾਂ ਗ੍ਰਿਫਤਾਰੀ ਦਾ ਸਾਹਮਣਾ ਕਰਨ ਦਾ ਆਦੇਸ਼ ਦਿਤਾ।

ਹਾਲਾਂਕਿ, ਵਿਦਿਆਰਥੀ ਚਸ਼ਮੇ, ਮਾਸਕ ਅਤੇ ਹੈਲਮੇਟ ਪਹਿਨ ਕੇ ਡਟੇ ਹੋਏ ਹਨ। ਪੁਲਿਸ ਦੀਆਂ ਗੱਡੀਆਂ ਅਤੇ ਬੈਰੀਕੇਡਾਂ ਨੇ ਯੂਨੀਵਰਸਿਟੀ ਕੈਂਪਸ ਨੂੰ ਘੇਰ ਲਿਆ ਹੈ। ਪੁਲਿਸ ਦੇ ਹੈਲੀਕਾਪਟਰ ਅਸਮਾਨ ਵਿਚ ਗਸ਼ਤ ਕਰ ਰਹੇ ਹਨ। ਖ਼ਬਰਾਂ ਅਨੁਸਾਰ ਦੇਰ ਰਾਤ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਹਿੰਸਕ ਝੜਪਾਂ ਵੀ ਹੋਈਆਂ। ਇਸ ਦੌਰਾਨ ਕਈ ਸੌ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਕਤਰ ਦੇ ਮੀਡੀਆ ਹਾਊਸ ਅਲਜਜ਼ੀਰਾ ਦੇ ਅਨੁਸਾਰ, ਬੁੱਧਵਾਰ ਦੇਰ ਰਾਤ ਯੂਸੀਐਲਏ ਦੇ ਕੈਂਪਸ ਵਿਚ ਫਲਸਤੀਨ ਸਮਰਥਕ ਵਿਦਿਆਰਥੀਆਂ ਦੇ ਇਕ ਸਮੂਹ ਦੀ ਇਜ਼ਰਾਈਲ ਪੱਖੀ ਵਿਦਿਆਰਥੀਆਂ ਨਾਲ ਝੜਪ ਹੋ ਗਈ। ਰਿਪੋਰਟਾਂ ਮੁਤਾਬਕ ਇਜ਼ਰਾਈਲ ਸਮਰਥਕ ਲੋਹੇ ਦੀਆਂ ਰਾਡਾਂ ਅਤੇ ਮਿਰਚਾਂ ਦੇ ਸਪਰੇਅ ਨਾਲ ਉਸ ਇਲਾਕੇ ‘ਚ ਆਏ ਜਿਥੇ ਫਲਸਤੀਨੀ ਸਮਰਥਕ ਵਿਦਿਆਰਥੀ ਮੌਜੂਦ ਸਨ। ਉਨ੍ਹਾਂ ਨੇ ਫਲਸਤੀਨ ਪੱਖੀ ਵਿਦਿਆਰਥੀਆਂ ‘ਤੇ ਹਮਲਾ ਕੀਤਾ। ਅੰਨਾ ਨਾਮਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਪੁਲਿਸ ਚੁੱਪਚਾਪ ਖੜ੍ਹੀ ਰਹੀ ਅਤੇ ਝੜਪ ਨੂੰ ਦੇਖ ਰਹੀ ਹੈ। ਕਾਫੀ ਦੇਰ ਤਕ ਕੁੱਝ ਨਹੀਂ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Close