International

ਕੈਨੇਡਾ: ਪ੍ਰੀਮੀਅਰ ਡਵਾਈਟ ਬਾਲ ਵੱਲੋਂ ਆਪਣਾ ਅਹੁਦਾ ਛੱਡਣ ਦਾ ਐਲਾਨ

ਟੋਰਾਂਟੋ,  ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਚਾਨਕ ਹੀ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਹੁਣ ਬਹੁਤਾ ਸਮਾਂ ਆਪਣੇ ਪਰਿਵਾਰ ਨਾਲ ਗੁਜ਼ਾਰਨਾ ਚਾਹੁੰਦੇ ਹਨ। ਇੱਕ ਵੀਡੀਓ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਉਹ ਆਪਣੇ ਹਲਕਾ ਵਾਸੀਆਂ ਨੂੰ ਧੰਨਵਾਦ ਦੇਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਨ੍ਹਾਂ ਹਮੇਸ਼ਾਂ ਆਪਣੀ ਪ੍ਰੋਵਿੰਸ ਦੇ ਵਾਸੀਆਂ ਦੇ ਬਿਹਤਰ ਹਿਤਾਂ ਲਈ ਹੀ ਕੰਮ ਕੀਤਾ। ਪਰ ਹੁਣ ਸਿਆਸਤ ਨੂੰ ਅਲਵਿਦਾ ਆਖਣ ਦਾ ਸਮਾਂ ਆ ਗਿਆ ਹੈ। ਹੁਣ ਡੀਅਰ ਲੇਕ ਸਥਿਤ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨ ਤੇ ਪ੍ਰਾਈਵੇਟ ਜਿ਼ੰਦਗੀ ਗੁਜ਼ਾਰਨ ਦਾ ਸਮਾਂ ਆ ਗਿਆ ਹੈ। ਬਾਲ ਨੇ ਅੱਗੇ ਆਖਿਆ ਕਿ ਉਨ੍ਹਾਂ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਵੀ ਜਲਦ ਤੋਂ ਜਲਦ ਉਨ੍ਹਾਂ ਦਾ ਬਦਲ ਤਲਾਸ਼ਣ ਲਈ ਆਖ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇੱਕ ਦਹਾਕੇ ਤੱਕ ਸਰਗਰਮ ਸਿਆਸੀ ਜਿੰ਼ਦਗੀ ਜਿਊਣ, ਅੱਠ ਸਾਲਾਂ ਤੱਕ ਲਿਬਰਲ ਆਗੂ ਰਹਿਣ ਤੇ ਪ੍ਰੀਮੀਅਰ ਵਜੋਂ ਪੰਜ ਸਾਲ ਬਿਤਾਉਣ ਤੋਂ ਬਾਅਦ ਹੁਣ ਜਾ ਕੇ ਉਨ੍ਹਾਂ ਨੂੰ ਸਿਆਸਤ ਨੂੰ ਅਲਵਿਦਾ ਆਖਣ ਦਾ ਮਨ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਲੀਡਰਸਿ਼ਪ ਦੌੜ ਨਵੇਂ ਆਈਡੀਆਜ਼ ਤੇ ਨਜ਼ਰੀਆ ਲਿਆਵੇਗੀ। ਬਾਲ ਨੇ ਆਖਿਆ ਕਿ ਉਹ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਹਾਊਸ ਆਫ ਅਸੈਂਬਲੀ ਵਿੱਚ ਡਿਸਟ੍ਰਿਕਟ ਆਫ ਹੰਬਰ-ਗ੍ਰੌਸ ਮੌਰਨ ਦੀ ਨੁਮਾਇੰਦਗੀ ਕਰਨੀ ਜਾਰੀ ਰੱਖਣਗੇ। ਨਵਾਂ ਆਗੂ ਚੁਣੇ ਜਾਣ ਤੱਕ ਉਨ੍ਹਾਂ ਪ੍ਰੀਮੀਅਰ ਦੀ ਭੂਮਿਕਾ ਨਿਭਾਉਣੀ ਜਾਰੀ ਰੱਖਣ ਦਾ ਵੀ ਭਰੋਸਾ ਦਿਵਾਇਆ।

Show More

Related Articles

Leave a Reply

Your email address will not be published. Required fields are marked *

Close