Punjab

ਰਵਨੀਤ ਬਿੱਟੂ ਦੀ ਕਿਸਾਨਾਂ ਵਲੋਂ ਪਿੰਡਾਂ ’ਚ ਐਂਟਰੀ ਬੈਨ

ਜਗਰਾਉਂ : ਜਗਰਾਉਂ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਦਾ ਭਾਜਪਾ ਉਮੀਦਵਾਰਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ।ਇਸੇ ਦੇ ਚਲਦਿਆਂ ਬੀਜੇਪੀ ਵਿਚ ਸ਼ਾਮਲ ਹੋਏ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਦਾ ਜਗਰਾਉਂ ਦੇ ਪੰਜ ਪਿੰਡਾਂ ਦੇ ਦੌਰੇ ’ਤੇ ਕਿਸਾਨਾਂ ਨੇ ਉਨ੍ਹਾਂ ਦੇ ਵਿਰੋਧ ਦੀ ਤਿਆਰੀ ਕਰ ਲਈ ਹੈ।ਜਿਵੇਂ ਹੀ ਕਿਸਾਨਾਂ ਨੂੰ ਪਤਾ ਚਲਿਆ ਕਿ ਭਾਜਪਾ ਦਾ ਉਮੀਦਵਾਰ ਪਿੰਡ ਮੱਲਾ ਡੱਲਾ ਕਾਉਂਕੇ ਕਲਾਂ ਲੱਖਾ ਹਠੂਰ ਵਿਚ ਪ੍ਰਚਾਰ ਕਰਨ ਦੇ ਲਈ ਆ ਰਹੇ ਹਨ। ਉਸੇ ਸਮੇਂ ਕਿਸਾਨਾਂ ਨੇ ਅਪਣੇ ਝੰਡੇ ਬੁਲੰਦ ਕਰਦੇ ਹੋਏ ਪਿੰਡ ਡੱਲਾ ਵਿਚ ਨਾਕਾ ਲਾ ਕੇ ਖੜ੍ਹੇ ਹੋ ਗਏ। ਤਾਕਿ ਜਿਵੇਂ ਹੀ ਭਾਜਪਾ ਉਮੀਦਵਾਰ ਪਿੰਡ ਵਿਚ ਦਾਖ਼ਲ ਹੋਵੇਗਾ ਉਸ ਦਾ ਵਿਰੋਧ ਕਰ ਸਕਣ।

ਕਿਸਾਨਾਂ ਨੇ ਪੱਕਾ ਧਾਰਿਆ ਹੋਇਆ ਕਿ ਹਰ ਹਾਲ ਵਿਚ ਬੀਜੇਪੀ ਨੇਤਾਵਾਂ ਨੂੰ ਪਿੰਡਾਂ ਵਿਚ ਐਂਟਰ ਨਹੀਂ ਹੋਣ ਦੇਣਾ। ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬੀਜੇਪੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਠੀਕ ਉਸੇ ਤਰ੍ਹਾਂ ਕਿਸਾਨ ਉਨ੍ਹਾਂ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚ ਦਾਖਲ ਨਹੀਂ ਹੋਣ ਦੇਣਗੇ।

Show More

Related Articles

Leave a Reply

Your email address will not be published. Required fields are marked *

Close