International

ਓਨਟਾਰੀਓ ਵਿਧਾਨਸਭਾ ਦੀ ਕਾਰਵਾਈ ਮੁੜ ਸੁ਼ਰੂ, ਅਧਿਆਪਕ ਪ੍ਰੋਵਿੰਸ ਪੱਧਰੀ ਹੜਤਾਲ ਲਈ ਤਿਆਰ

ਟੋਰਾਂਟੋ,  ਸਰਦ ਰੁੱਤ ਦੀਆਂ ਛੱੁਟੀਆਂ ਤੋਂ ਬਾਅਦ ਓਨਟਾਰੀਓ ਵਿਧਾਨ ਸਭਾ ਦੀ ਕਾਰਵਾਈ ਮੰਗਲਵਾਰ ਨੂੰ ਸ਼ੁਰੂ ਹੋ ਗਈ। ਇਸ ਦੌਰਾਨ ਪ੍ਰੋਵਿੰਸ ਦੇ ਪਬਲਿਕ ਸਕੂਲ ਅਧਿਆਪਕਾਂ ਵੱਲੋਂ ਸਿਲਸਿਲੇਵਾਰ ਹੜਤਾਲਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਉਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।
ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਤੇ ਚਾਰ ਵੱਡੀਆਂ ਅਧਿਆਪਕ ਯੂਨੀਅਨਾਂ ਦਰਮਿਆਨ ਕਾਂਟਰੈਕਟ ਸਬੰਧੀ ਗੱਲਬਾਤ ਵਿਚਾਲੇ ਖੜੋਤ ਆਈ ਪਈ ਹੈ। ਇਸ ਤੋਂ ਇਲਾਵਾ ਹੁਣ ਸ਼ੱੁਕਰਵਾਰ ਨੂੰ ਪ੍ਰੋਵਿੰਸ ਪੱਧਰ ਉੱਤੇ ਅਧਿਆਪਕਾਂ ਵੱਲੋਂ ਹੜਤਾਲ ਕੀਤੀ ਜਾਵੇਗੀ ਤੇ ਇਸ ਨਾਲ ਲੱਗਭਗ ਦੋ ਮਿਲੀਅਨ ਵਿਦਿਆਰਥੀਆਂ ਦੇ ਕਲਾਸਾਂ ਵਿੱਚੋਂ ਬਾਹਰ ਰਹਿਣ ਦੀ ਸੰਭਾਵਨਾ ਹੈ। ਹਾਊਸ ਲੀਡਰ ਪਾਲ ਕੈਲੈਂਡਰਾ ਨੇ ਇਹ ਸਵੀਕਾਰ ਕੀਤਾ ਕਿ ਨਵੇਂ ਲੈਜਿਸਲੇਟਿਵ ਸੈਸ਼ਨ ਦੀ ਸ਼ੁਰੂਆਤ ਲੇਬਰ ਵਿਵਾਦ ਨਾਲ ਹੋਵੇਗੀ। ਪਰ ਉਨ੍ਹਾਂ ਆਖਿਆ ਕਿ ਅਜੇ ਸਰਕਾਰ ਦਾ ਬੈਕ-ਟੂ-ਵਰਕ ਲੈਜਿਸਲੇਸ਼ਨ ਲਿਆਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਆਖਿਆ ਕਿ ਸਾਨੂੰ ਅਜੇ ਵੀ ਇਸ ਸਬੰਧ ਵਿਚ ਸਮਝੌਤਾ ਹੋਣ ਦੀ ਆਸ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਉਹ ਸਰਕਾਰ ਵੱਲੋਂ ਕਲਾਸਾਂ ਦੇ ਵਧਾਏ ਗਏ ਆਕਾਰ ਤੇ ਲਾਜ਼ਮੀ ਕੀਤੀ ਗਈ ਈ-ਲਰਨਿੰਗ ਦਾ ਵੀ ਵਿਰੋਧ ਕਰ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਕਾਂਟਰੈਕਟ ਸਬੰਧੀ ਗੱਲਬਾਤ ਦਾ ਮੱੁਖ ਮੱੁਦਾ ਮੁਆਵਜ਼ਾ ਹੈ, ਯੂਨੀਅਨਾਂ ਤਨਖਾਹਾਂ ਵਿੱਚ ਦੋ ਫੀ ਸਦੀ ਵਾਧੇ ਦੀ ਮੰਗ ਕਰ ਰਹੀਆਂ ਹਨ, ਜਦਕਿ ਪ੍ਰੋਵਿੰਸ ਸਿਰਫ ਇੱਕ ਫੀ ਸਦੀ ਵਾਧੇ ਦੀ ਪੇਸ਼ਕਸ਼ ਕਰ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close