Entertainment

ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ–3’ ਵਿਵਾਦਾਂ ’ਚ

ਬਾਲੀਵੁੱਡ ਸੁਪਰ–ਸਟਾਰ ਸਲਮਾਨ ਖ਼ਾਨ ਅਤੇ ਸੋਨਾਕਸ਼ੀ ਸਿਨਹਾ ਦੀ ਫ਼ਿਲਮ ‘ਦਬੰਗ–3’ ਰਿਲੀਜ਼ ਹੋਣ ਤੋਂ ਪਹਿਲਾਂ ਵਿਵਾਦਾਂ ’ਚ ਫਸ ਗਈ ਹੈ। ਵਿਵਾਦ ਇੰਨਾ ਜ਼ਿਆਦਾ ਵਧ ਗਿਆ ਹੈ ਕਿ ‘ਦਬੰਗ–3’ ਦੀ ਰਿਲੀਜ਼ ਉੱਤੇ ਰੋਕ ਦੀ ਮੰਗ ਤੱਕ ਉੱਠਣ ਲੱਗੀ ਹੈ। ਖ਼ਬਰ ਹੈ ਕਿ ਇਸ ਫ਼ਿਲਮ ਦੇ ਟਾਈਟਲ ਗੀਤ ‘ਹੁੜ–ਹੁੜ ਦਬੰਗ…’ ਉੱਤੇ ਹਿੰਦੂ ਜਨ–ਜਾਗ੍ਰਿਤੀ ਸਮਿਤੀ ਨੇ ਇਤਰਾਜ਼ ਪ੍ਰਗਟਾਇਆ ਹੈ। ਇਸ ਸਮਿਤੀ ਨੇ ਸੈਂਸਰ ਬੋਰਡ ਨੂੰ ਸਰਟੀਫ਼ਿਕੇਟ ਨਾ ਦੇਣ ਦੀ ਮੰਗ ਕੀਤੀ ਹੈ।ਹਿੰਦੂ ਜਨ ਜਾਗ੍ਰਿਤੀ ਸਮਿਤੀ ਨੇ ਫ਼ਿਲਮ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਦੇ ਗੀਤਾਂ ਦੇ ਕੁਝ ਦ੍ਰਿਸ਼ਾਂ ਕਾਰਨ ਹਿੰਦੂਆਂ ਦੀ ਧਾਰਮਿਕ ਭਾਵਨਾ ਨੂੰ ਠੇਸ ਪੁੱਜੀ ਹੈ। ਇਸ ਕਾਰਨ ਇਸ ਫ਼ਿਲਮ ਨੂੰ ਸੈਂਸਰ ਦਾ ਸਰਟੀਫ਼ਿਕੇਟ ਨਾ ਦਿੱਤਾ ਜਾਵੇ।ਸਮਿਤੀ ਨੇ ਕਿਹਾ ਹੈ ਕਿ ਫ਼ਿਲਮ ਦੇ ਇਸ ਗੀਤ ‘ਹੁੜ–ਹੁੜ ਦਬੰਗ…’ ਵਿੱਚ ਸਲਮਾਨ ਖ਼ਾਨ ਸਾਧੂਆਂ–ਸੰਤਾਂ ਨਾਲ ਨੱਚਦੇ ਦਿਸ ਰਹੇ ਹਨ। ਅਜਿਹੇ ਦ੍ਰਿਸ਼ ਸ਼ੂਟ ਕਰ ਕੇ ਫ਼ਿਲਮ ਨਿਰਮਾਤਾਵਾਂ ਨੇ ਉਨ੍ਹਾਂ ਦਾ ਅਪਮਾਨ ਕੀਤਾ ਹੈ।ਈ–ਟਾਈਮਜ਼ ਦੀ ਰਿਪੋਰਟ ਮੁਤਾਬਕ ਮਹਾਰਾਸ਼ਟਰ ਤੇ ਝਾਰਖੰਡ ’ਚ ਹਿੰਦੂ ਜਨ ਜਾਗ੍ਰਿਤੀ ਸਮਿਤੀ ਦੇ ਆਯੋਜਕ ਸੁਨੀਲ ਘਨਵਟ ਨੇ ਫ਼ਿਲਮ ’ਤੇ ਸੁਆਲ ਉਠਾਉਂਦਿਆਂ ਕਿਹਾ ਕਿ ਫ਼ਿਲਮ ਦੇ ਗੀਤ ਵਿੱਚ ‘ਹਿੰਦੂ ਜਨ–ਜਾਗ੍ਰਿਤੀ ਸਮਿਤੀ’ ਦੇ ਮੁਖੀ ਸੁਨੀਲ ਘਨਵਟ ਨੇ ਇਸ ਫ਼ਿਲਮ ਉੱਤੇ ਸੁਆਲ ਉਠਾਏ ਹਨ।ਸ੍ਰੀ ਘਨਵਟ ਨੇ ਕਿਹਾ ਹੈ ਕਿ ਜਿਵੇਂ ਸਲਮਾਨ ਖ਼ਾਨ ਨੇ ਸਾਧੂਆਂ ਨੂੰ ਨੀਂਵਾਂ ਵਿਖਾਇਆ ਹੈ, ਕੀ ਉਹ ਮੁੱਲਾ–ਮੌਲਵੀ ਜਾਂ ਫ਼ਾਦਰ–ਬਿਸ਼ਪ ਨੂੰ ਇੰਝ ਨੱਚਦਿਆਂ ਵਿਖਾਉਣ ਦੀ ਹਿੰਮਤ ਕਰਨਗੇ?ਇੱਥੇ ਵਰਨਣਯੋਗ ਹੈ ਕਿ ਵਿਡੀਓ ਵਿੱਚ ਸਲਮਾਨ ਖ਼ਾਨ ਨਦੀ ਕੰਢੇ ਸ਼ਿਵ, ਵਿਸ਼ਨੂੰ ਅਤੇ ਬ੍ਰਹਮਾ ਦੇ ਰੂਪ ਵਿੱਚ ਤਿਆਰ ਹੋਏ ਲੋਕਾਂ ਨਾਲ ਨੱਚਦੇ ਦਿਸ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ–3’ ਇੰਝ ਵਿਵਾਦ ਵਿੱਚ ਫਸੀ ਹੈ। ਇਸ ਤੋਂ ਪਹਿਲਾਂ ਵੀ ਇਹ ਫ਼ਿਲਮ ਆਪਣੀ ਸ਼ੂਟਿੰਗ ਦੇ ਦਿਨਾਂ ’ਚ ਵੀ ਵਿਵਾਦਾਂ ’ਚ ਆ ਗਈ ਸੀ। ਤਦ ਸ਼ੂਟਿੰਗ ਸੈੱਟ ਤੋਂ ਖ਼ਬਰ ਆਈ ਸੀ ਕਿ ਸ਼ਿਵਲਿੰਗ ਉੱਤੇ ਲੱਕੜ ਦਾ ਟੁਕੜਾ ਲਾ ਕੇ ਸ਼ੂਟਿੰਗ ਕੀਤੀ ਗਈ ਸੀ। ਉਦੋਂ ਫ਼ਿਲਮ ਦੀ ਟੀਮ ਨੇ ਸਫ਼ਾਈ ਪੇਸ਼ ਕਰਦਿਆਂ ਕਿਹਾ ਸੀ ਕਿ ਸ਼ਿਵਲਿੰਗ ਦੀ ਸੁਰੱਖਿਆ ਤੇ ਸਤਿਕਾਰ ਲਈ ਅਜਿਹਾ ਕੀਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close