Entertainment

ਇਹ ਹੋਈ ਨਾ ਗੱਲ ,ਯੂਟਿਊਬ ਨੇ ਪਾਇਆ ਸੁਨਹਿਰੀ ਤੋਹਫ਼ਾ ਗਲ ,ਹੋ ਗਏ ਖੁਸ਼ _ਫਿਰੋਜ਼ ਖਾਨ ਪੇਸ਼ਕਸ਼ _ਅੰਮ੍ਰਿਤ ਪਵਾਰ

ਸੁਰ ਜਿਵੇਂ ਖੁਦ ਆਪਣੇ ਆਪ ਨੂੰ ਆਖੇ ਕਿ ਸੱਚੀਂ ਕੁਦਰਤ ਨੇ ਮੈਨੂੰ ਫਿਰੋਜ਼ ਖਾਨ ਦੇ ਗਲੇ ਦਾ ਹਾਰ ਬਣਾ ਵਧੀਆ ਕੀਤਾ ਹੈ ਤੇ ਫਿਰੋਜ਼ ਖਾਂ ਸਫ਼ਲ ਗਾਇਕ,ਕਾਮਯਾਬ ਫ਼ਿਲਮੀ ਆਵਾਜ਼ ਤੇ ਮਿਹਨਤ ਦਾ ਕਦਰਦਾਨ ,ਟੀਮ ਵਰਕ ਦਾ ਹਾਮੀ ਕਲਾਕਾਰ ਹੈ।ਫਿਰੋਜ਼ ਖਾਂ ਨੂੰ ਵਿਸ਼ਵ ਦੀ ਸੰਗੀਤ ,ਵੀਡਿਓ ਤੇ ਹੋਰ ਸਬ ਨਵਾਂ ਦਿਖਾਉਣ ਵਾਲੀ ਯੂਟਿਊਬ ਨੇ ਸਿਲਵਰ ਬਟਨ ਦਿੱਤਾ ਹੈ।ਫਿਰੋਜ਼ ਜਿਹਨਾਂ ਦੇ ਗਾਏ ਗੀਤ “ਪਾਣੀ ਦੀਆਂ ਛੱਲਾਂ ਹੋਵਣ ” ਨੂੰ ਸੁਣ ਹਿਟਲਰ ਵੀ ਤਾਨਾਸ਼ਾਹੀ ਛੱਡ ਦਿੰਦਾ ਨੇ ਇਹ ਉਪਲਬਧੀ ਮਿਲਣ ਤੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਟੀਮ ਤੇ ਪਰਿਵਾਰ ਦਾ ਜ਼ਿਕਰ ਕੀਤਾ ਹੈ।ਓਹਨਾਂ ਕਿਹਾ ਕਿ ਕੋਈ ਵੀ ਪ੍ਰਾਪਤੀ ਪਰਿਵਾਰ ਤੇ ਚੰਗੀ ਟੀਮ ਦੇ ਸਾਥ ਬਿਨ ਹੋਣੀ ਅਸੰਭਵ ਹੈ।ਫਿਰੋਜ਼ ਖਾਨ ਨੇ ਹਰਪਿੰਦਰ ਮੱਲ੍ਹੀ ਤੇ ਹਨੀ ਖਾਂ ਦਾ ਇਸ ਪੱਧਰੀ ਸੰਸਾਰ ਪ੍ਰਾਪਤੀ ਲਈ ਧੰਨਵਾਦ ਕੀਤਾ ਹੈ ਤੇ ਫਿਰੋਜ਼ ਦੀ ਫ਼ਿਲਮੀ ਤੇ ਜਾਗਰਣ ਗਾਇਕੀ ਇਸ ਸਮੇਂ ਸ਼ਿਖਰਾਂ ਤੇ ਹੈ। ਪਰਿਵਾਰ ਨਾਲ ਬਕਾਇਦਾ ਤਸਵੀਰ ਖਿੱਚ ਲੈਣੀ ਤੇ ਆਪਣੇ  ਦੀਵਾਨਿਆਂ ਤੱਕ ਪੁਹੰਚਿਦੀ ਕਰਨੀ ਫਿਰੋਜ਼ ਖਾਨ ਧੰਨਵਾਦ ਇਸ ਨਾਲ ਹੋਰ ਕਲਾਕਾਰ ਤੇ ਲੋਕ ਪਰਿਵਾਰ ਦੀ ਅਹਿਮੀਅਤ ਤੇ ਟੀਮ ਵਰਕ ਨੂੰ ਪਿਆਰ ਦੇਣਗੇ ਵਰਨਾ ਅੱਜ ਦੇ ਇਸ ਯੁੱਗ ਅੰਦਰ ਪਰਿਵਾਰ ਟੁੱਟ ਰਹੇ ਨੇ ਬੰਦਾ ਕਿਤੇ ਤੇ ਜਨਾਨੀ ਕਿਤੇ ਤੇ ਕਦਰ ਕੀਮਤ ਸਭ ਮਿੱਟੀ ।ਫਿਰੋਜ਼ ਖਾਨ ਤਾਂ ਇਸ ਪ੍ਰਾਪਤੀ ਨਾਲ ਦੂਜਿਆਂ ਲਈ ਪ੍ਰੇਰਿਤ ਇਨਸਾਨ ਵਜੋਂ ਉਭਰੇ ਹਨ।_ਅੰਮ੍ਰਿਤ ਪਵਾਰ।
Show More

Related Articles

Leave a Reply

Your email address will not be published. Required fields are marked *

Close