InternationalNational

ਭਾਰਤੀ ਚੋਣਾਂ ਵਿਚ ਰੁਕਾਵਟ ਪਾ ਰਿਹੈ ਅਮਰੀਕਾ : ਰੂਸ

ਨਵੀਂ ਦਿੱਲੀ : ਰੂਸ ਨੇ ਅਮਰੀਕਾ ’ਤੇ ਭਾਰਤ ਦੀਆਂ ਲੋਕ ਸਭਾ ਚੋਣਾਂ ’ਚ ਵਿਘਨ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਰੂਸ ਨੇ ਕਿਹਾ ਹੈ ਕਿ ਅਮਰੀਕਾ, ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਰਿਹਾ ਹੈ।

ਦਰਅਸਲ, ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੂੰ ਬੁੱਧਵਾਰ ਨੂੰ ਪੰਨੂ ਮਾਮਲੇ ’ਚ ਭਾਰਤ ’ਤੇ ਅਮਰੀਕਾ ਦੇ ਦੋਸ਼ਾਂ ’ਤੇ ਸਵਾਲ ਪੁੱਛੇ ਗਏ। ਇਸ ’ਤੇ ਜ਼ਖਾਰੋਵਾ ਨੇ ਕਿਹਾ, ‘ਅਮਰੀਕਾ ਬੇਬੁਨਿਆਦ ਦੋਸ਼ ਲਗਾ ਕੇ ਭਾਰਤ ਦਾ ਅਪਮਾਨ ਕਰ ਰਿਹਾ ਹੈ।’

ਰੂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਮਰੀਕਾ ਨੇ ਅਜੇ ਤੱਕ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ’ਚ ਭਾਰਤ ਸ਼ਾਮਲ ਸੀ। ਇਸ ਤੋਂ ਇਲਾਵਾ ਅਮਰੀਕਾ ਨੇ ਭਾਰਤ ’ਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੇ ਦੋਸ਼ ਵੀ ਲਾਏ ਹਨ।

ਰੂਸ ਨੇ ਕਿਹਾ, ‘ਅਮਰੀਕਾ ਅਜਿਹੇ ਦੋਸ਼ ਲਗਾ ਕੇ ਭਾਰਤ ਨੂੰ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਰੂਪ ਵਿੱਚ ਅਪਮਾਨਿਤ ਕਰ ਰਿਹਾ ਹੈ। ਅਮਰੀਕਾ ਨਾ ਸਿਰਫ਼ ਭਾਰਤ, ਸਗੋਂ ਕਈ ਹੋਰ ਦੇਸ਼ਾਂ ’ਤੇ ਧਾਰਮਿਕ ਆਜ਼ਾਦੀ ਦੀ ਉਲੰਘਣਾ ਦੇ ਬੇਬੁਨਿਆਦ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦੀ ਇਹ ਕਾਰਵਾਈ ਸਪੱਸ਼ਟ ਤੌਰ ’ਤੇ ਭਾਰਤ ਲਈ ਅੰਦਰੂਨੀ ਖ਼ਤਰਾ ਹੈ।

Show More

Related Articles

Leave a Reply

Your email address will not be published. Required fields are marked *

Close