International

ਕੇਟ ਫੋਰਬਜ ਨੂੰ ਡਿਪਟੀ ਫਸਟ ਮਨਿਸਟਰ ਬਣਾਇਆ

ਗਲਾਸਗੋ, (ਹਰਜੀਤ ਦੁਸਾਂਝ ਪੁਆਦੜਾ) – ਸਕਾਟਿਸ਼ ਸੰਸਦ ਵਿੱਚ ਸੱਭ ਤੋ ਵੱਡੀ ਪਾਰਟੀ ਸਕਾਟਿਸ਼ ਨੈਸ਼ਨਲ ਪਾਰਟੀ ਦੇ ਨਵੇਂ ਨੇਤਾ ਚੁਣੇ ਜਾਣ ਤੋਂ ਬਾਅਦ ਜੋਹਨ ਸਵਿੰਨੀ ਨੇ ਐਡਨਬਰਾ ਵਿੱਚ ਰੱਖੇ ਗਏ ਇੱਕ ਸਮਾਗਮ ਵਿੱਚ ਸਕਾਟਲੈਂਡ ਦੇ ਸੱਤਵੇਂ ਪਹਿਲੇ ਮੰਤਰੀ ਵਜੋਂ ਸਹੁੰ ਚੁੱਕੀ। ਸਵਿੰਨੀ ਨੂੰ ਸੰਸਦ ਵਿੱਚ 57 ਦੇ ਮੁਕਾਬਲੇ 64 ਸੰਸਦ ਮੈਂਬਰਾਂ ਨੇ ਵੋਟਾਂ ਪਾ ਕੇ ਬਹੁਮਤ ਦਿੱਤਾ। ਸਕਾਟਿਸ਼ ਗ੍ਰੀਨਜ਼ ਪਾਰਟੀ ਜਿਸ ਦੇ 129 ਸੰਸਦ ਮੈਂਬਰਾਂ ‘ਚੋਂ 8 ਮੈਂਬਰ ਹਨ, ਜੋ ਕਿ ਪਿਛਲੀ ਸਰਕਾਰ ਵਿੱਚ ਭਾਈਵਾਲ਼ ਸਨ, ਨੇ ਵੋਟ ਨਹੀਂ ਪਾਈ।
60 ਸਾਲਾਂ ਦੇ ਜੌਨ ਸਵਿਨੀ ਡੋਨਾਲਡ ਡੇਵਰ ਤੋਂ ਬਾਅਦ ਪਹਿਲੇ ਮੰਤਰੀ ਦੀ ਭੂਮਿਕਾ ਨਿਭਾਉਣ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹਨ, ਜੋ 1999 ਵਿੱਚ ਪਹਿਲੀ ਹੋਲੀਰੂਡ ਚੋਣ ਜਿੱਤਣ ਵੇਲੇ 61 ਸਾਲ ਦੇ ਸਨ। ਇਸਦੇ ਨਾਲ ਹੀ ਉਹਨਾਂ ਦਾ ਲੰਬਾ ਤਜਰਬਾ ਹੈ। ਸਕਾਟਿਸ਼ ਨੈਸ਼ਨਲ ਪਾਰਟੀ ਵਿੱਚ ਉਹ ਆਪਣੇ 45 ਸਾਲ ਦੇ ਕੈਰੀਅਰ ਦੌਰਾਨ 16 ਸਾਲ ਇੱਕ ਕੈਬਨਿਟ ਮੰਤਰੀ ਰਹੇ, ਜਿਹਨਾਂ ਵਿੱਚੋ ਨੌਂ ਸਾਲ ਸਕਾਟਲੈਂਡ ਦੇ ਵਿੱਤ ਮੰਤਰੀ ਰਹ। ਬਹੁਤ ਘੱਟ ਲੋਕ ਉਹਨਾਂ ਦੀ ਯੋਗਤਾ ‘ਤੇ ਸਵਾਲ ਉਠਾਉਂਦੇ ਹਨ ਅਤੇ ਉਸਨੂੰ ਵਿਆਪਕ ਤੌਰ ‘ਤੇ ਇੱਕ ਸਥਿਰ ਸਿਆਸਤਦਾਨ ਵਜੋਂ ਦੇਖਿਆ ਜਾਂਦਾ ਹੈ, ਜੋ ਕਿ ਸਹਿਯੋਗੀਆਂ ਅਤੇ
ਵਿਰੋਧੀਆਂ ਵਿੱਚ ਮਕਬੂਲ ਹੈ। ਜੋਹਨ ਸਵਿੰਨੀ ਦੀ ਵਿਰੋਧੀ ਕੇਟ ਫੋਰਬਜ ਜਿਸ ਨੇ ਸਵਿੰਨੀ ਦੇ ਹੱਕ ਵਿੱਚ ਆਪਣਾ ਨਾਮ ਪਹਿਲੀ ਮੰਤਰੀ ਦੀ ਦੌੜ ‘ਚੋ ਵਾਪਸ ਲੈ ਲਿਆ ਸੀ, ਨੂੰ ਇਵਜ ਵਜੋਂ ਉਪ ਪਹਿਲੀ ਮੰਤਰੀ ਬਣਾਇਆ ਗਿਆ ਹੈ। ਸਵਿੰਨੀ ਨੇ ਆਪਣੇ ਮੰਤਰੀ ਮੰਡਲ ਵਿੱਚ 10 ਕੈਬਨਿਟ ਮੰਤਰੀ ਸ਼ਾਮਿਲ ਕੀਤੇ ਹਨ, ਜਿਹਨਾਂ ਵਿੱਚ ਕੇਟ ਫੋਰਬਸ (ਉਪ-ਪਹਿਲੀ ਮੰਤਰੀ, ਆਰਥਿਕਤਾ ਅਤੇ ਗੇਲਿਕ ਭਾਸ਼ਾ ਮੰਤਰੀ), ਐਂਜੇਲਾ ਕਾਂਸਟੈਂਸ (ਨਿਆਂ ਅਤੇ ਗ੍ਰਹਿ ਮਾਮਲਿਆਂ ਦੀ ਮੰਤਰੀ),
ਮੈਰੀ ਗਊਜਨ (ਪੇਂਡੂ ਮਾਮਲੇ, ਭੂਮੀ ਸੁਧਾਰ ਅਤੇ ਟਾਪੂ ਮੰਤਰੀ), ਜੈਨੀ ਗਿਲਰੂਥ (ਸਿੱਖਿਆ ਅਤੇ ਹੁਨਰ ਮੰਤਰੀ), ਨੀਲ ਗ੍ਰੇ (ਸਿਹਤ ਅਤੇ ਸਮਾਜਿਕ ਦੇਖਭਾਲ ਮੰਤਰੀ), ਫਿਓਨਾ ਹਾਈਸਲੋਪ (ਟਰਾਂਸਪੋਰਟ ਮੰਤਰੀ), ਮਾਈਰੀ ਮੈਕਐਲਨ (ਸ਼ੁੱਧ ਜ਼ੀਰੋ ਅਤੇ ਊਰਜਾ ਮੰਤਰੀ), ਐਂਗਸ ਰੌਬਰਟਸਨ (ਸੰਵਿਧਾਨ, ਵਿਦੇਸ਼ ਮਾਮਲਿਆਂ ਅਤੇ ਸੱਭਿਆਚਾਰ ਮੰਤਰੀ), ਸ਼ੋਨਾ ਰੌਬਿਸਨ (ਵਿੱਤ ਅਤੇ ਸਥਾਨਕ ਸਰਕਾਰ ਮੰਤਰੀ), ਸ਼ਰਲੀ ਐਨ ਸੋਮਰਵਿਲ (ਸਮਾਜਿਕ ਨਿਆਂ ਮੰਤਰੀ) ਹਨ।

Show More

Related Articles

Leave a Reply

Your email address will not be published. Required fields are marked *

Close