Canada

ਸਾਂਝਾ ਆਧਾਰ ਤਲਾਸ਼ਣ ਲਈ ਕੇਨੀ ਤੇ ਫਰੀਲੈਂਡ ਨੇ ਕੀਤੀ ਮੁਲਾਕਾਤ

ਐਡਮੰਟਨ,  ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨਾਲ ਮੁਲਾਕਾਤ ਕਰਕੇ ਇਹ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ ਅਜਿਹਾ ਕੀ ਕਾਰਨ ਸੀ ਕਿ ਫੈਡਰਲ ਚੋਣਾਂ ਵਿੱਚ ਲਿਬਰਲਾਂ ਨੂੰ ਇਸ ਰੀਜਨ ਵਿੱਚ ਕਿਸੇ ਨੇ ਮੂੰਹ ਤੱਕ ਨਹੀਂ ਲਾਇਆ।ਇੱਥੇ ਦੱਸਣਾ ਬਣਦਾ ਹੈ ਕਿ ਫਰੀਲੈਂਡ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ਮੰਤਰੀਮੰਡਲ ਵਿੱਚ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਵੀ ਥਾਪਿਆ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਅਲਬਰਟਾ ਵਿੱਚ ਸਾਰਿਆਂ ਦੀਆਂ ਗੱਲਾਂ ਸੁਣਨ ਆਈ ਤਾਂ ਕਿ ਰਲ ਕੇ ਮਸਲਿਆਂ ਦਾ ਹੱਲ ਲੱਭਣ ਲਈ ਆਏ ਹਨ। ਮੰਗਲਵਾਰ ਨੂੰ ਉਹ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋਅ ਨਾਲ ਵੀ ਮੁਲਾਕਾਤ ਕਰਨਗੇ।
ਜਿ਼ਕਰਯੋਗ ਹੈ ਕਿ ਅਲਬਰਟਾ ਤੇ ਸਸਕੈਚਵਨ ਵਾਸੀਆਂ ਨੇ ਅਕਤੂਬਰ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਲਿਬਰਲਾਂ ਨੂੰ ਮੂੰਹ ਨਹੀਂ ਸੀ ਲਾਇਆ। ਇਸ ਤੋਂ ਇਲਾਵਾ ਐਨਰਜੀ ਤੇ ਵਾਤਾਵਰਣ ਵਰਗੇ ਮੁੱਦਿਆਂ ਉੱਤੇ ਵੀ ਟਰੂਡੋ ਸਰਕਾਰ ਨਾਲ ਸਥਾਨਕ ਵਾਸੀਆਂ ਦੀ ਰਾਇ ਨਹੀਂ ਰਲਦੀ। ਕੇਨੀ ਵੱਲੋਂ ਟਰੂਡੋ ਸਰਕਾਰ ਦੀ ਇਹ ਆਖਦਿਆਂ ਹੋਇਆਂ ਨੁਕਤਾਚੀਨੀ ਕੀਤੀ ਗਈ ਸੀ ਕਿ ਫੈਡਰਲ ਬਿੱਲਜ਼ ਜਿਨ੍ਹਾਂ ਰਾਹੀਂ ਐਨਰਜੀ ਮੈਗਾਪ੍ਰੋਜੈਕਟਸ ਸਬੰਧੀ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ, ਅਲਬਰਟਾ ਦੀ ਮੁੱਖ ਇੰਡਸਟਰੀ ਨੂੰ ਹਿਲਾ ਰਹੇ ਹਨ।
ਕੇਨੀ ਨੇ ਫੈਡਰਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਲਈ ਕੈਂਪੇਨਿੰਗ ਕੀਤੀ ਸੀ ਪਰ ਫਰੀਲੈਂਡ ਨਾਲ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਇਹ ਵੀ ਆਖਿਆ ਸੀ ਕਿ ਹੁਣ ਓਟਵਾ ਨਾਲ ਰਲ ਕੇ ਕੰਮ ਕਰਨ ਦਾ ਸਮਾਂ ਆ ਗਿਆ ਹੈ। ਸੋਮਵਾਰ ਨੂੰ ਕੇਨੀ ਨੇ ਆਖਿਆ ਕਿ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਵਾਲੀ ਰਾਤ ਨੂੰ ਇਹ ਮਹਿਸੂਸ ਕੀਤਾ ਸੀ ਕਿ ਉਹ ਅਲਬਰਟਾ ਤੇ ਸਸਕੈਚਵਨ ਨਾਲ ਵੀ ਆਪਣੀ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹਨ। ਪਰ ਉਨ੍ਹਾਂ ਇਹ ਗੱਲ ਸਮਝੀ ਕਿ ਕਿਤੇ ਨਾ ਕਿਤੇ ਕੁੱਝ ਤਾਂ ਗੜਬੜ ਹੈ। ਸਾਡੇ ਅਰਥਚਾਰੇ ਨੂੰ ਕਈ ਚੁਣੌਤੀਆਂ ਨਾਲ ਨਜਿੱਠਣਾ ਪੈ ਰਿਹਾ ਹੈ ਤੇ ਅਲਬਰਟਾ ਵਾਸੀ ਵੀ ਸਹੀ ਡੀਲ ਚਾਹੁੰਦੇ ਹਨ।
ਮੁਲਾਕਾਤ ਤੋਂ ਬਾਅਦ ਦੋਵਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇੇ। ਮੁਲਾਕਾਤ ਤੋਂ ਬਾਅਦ ਕੇਨੀ ਵੱਲੋਂ ਇੱਕ ਬਿਆਨ ਜਾਰੀ ਕਰਕੇ ਫਰੀਲੈਂਡ ਨੂੰ ਕੈਨੇਡੀਅਨ ਨੈਸ਼ਨਲ ਰੇਲਵੇ ਕਾਰਪੋਰੇਸ਼ਨ ਦੀ ਹੜਤਾਲ ਬਾਰੇ ਕੁੱਝ ਕਰਨ ਲਈ ਵੀ ਆਖਿਆ ਗਿਆ। ਕੇਨੀ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ ਟਰਾਂਸ ਮਾਊਨਟੇਨ ਪਾਈਪਲਾਈਨ ਦਾ ਪਸਾਰ ਮਿਥੀ ਹੋਈ ਤਰੀਕ ਤੱਕ ਹੋਵੇ ਇਸ ਗੱਲ ਦੀ ਵੀ ਫੈਡਰਲ ਸਰਕਾਰ ਗਾਰੰਟੀ ਦੇਵੇ।

 

Show More

Related Articles

Leave a Reply

Your email address will not be published. Required fields are marked *

Close