Punjab

ਬਠਿੰਡਾ ਤੋਂ ਲਾਪਤਾ 3 ਵਿਦਿਆਰਥਣਾਂ ਦਾ ਅਜੇ ਵੀ ਨਹੀਂ ਕੁਝ ਪਤਾ

ਪੁਲਿਸ 'ਤੇ ਲੱਗ ਰਹੇ ਨੇ ਇਲਜ਼ਾਮ

14 ਨਵੰਬਰ, ਬਾਲ ਦਿਵਸ ਦੇ ਮੌਕੇ ਤੇ ਘਰੋਂ ਸਕੂਲ ਜਾਣ ਲਈ ਨਿਕਲੀਆਂ 7ਵੀਂ ਕਲਾਸ ਦੀਆਂ 3 ਵਿਦਿਆਰਥਣਾਂ ਦੇ ਲਾਪਤਾ ਹੋਣ ਦਾ ਰਾਜ਼ ਅਜੇ ਬਰਕਰਾਰ ਹੈ ਪਰ ਪੁਲਸ ਨੇ ਉਨ੍ਹਾਂ ਨੂੰ ਤਲਾਸ਼ ਕਰਨ ਦਾ ਦਾਅਵਾ ਕੀਤਾ ਪਰ ਪਰਿਵਾਰ ਵਾਲੇ ਅਜੇ ਵੀ ਪ੍ਰੇਸ਼ਾਨ ਹੈ। ਤਿੰਨੇ ਲੜਕੀਆਂ ਦੇ ਮਾਪਿਆਂ ਨੇ ਸੋਮਵਾਰ ਐੱਸ. ਐੱਸ. ਪੀ. ਨੂੰ ਮਿਲ ਕੇ ਲੜਕੀਆਂ ਦੀ ਭਾਲ ਕਰਨ ਦੀ ਫਰਿਆਦ ਲਗਾਈ ਤਾਂ ਪੁਲਸ ਦਾ ਕਹਿਣਾ ਹੈ ਕਿ ਲੜਕੀਆਂ ਦੀ ਜਾਣਕਾਰੀ ਉਨ੍ਹਾਂ ਨੂੰ ਕਾਫੀ ਹੱਦ ਤੱਕ ਮਿਲ ਚੁੱਕੀ ਹੈ ਜਲਦੀ ਹੀ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।

 

ਫਿਲਹਾਲ ਵੱਖ-ਵੱਖ ਸਥਾਨਾਂ ਵਿਚ ਐੱਸ. ਪੀ. ਸਿਟੀ ਅਤੇ ਹੋਰ ਅਧਿਕਾਰੀਆਂ ਦੀ ਸਰਪ੍ਰਸਤੀ ਵਿਚ ਟੀਮਾਂ ਲੜਕੀਆਂ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਫਿਲਹਾਲ ਪੁਲਸ ਹਰ ਕਦਮ ਹੁਣ ਧਿਆਨ ਨਾਲ ਚੁੱਕ ਰਹੀ ਹੈ ਅਤੇ ਇਸ ਵਿਚ ਜਦੋਂ ਤੱਕ ਲੜਕੀਆਂ ਰਿਕਵਰ ਨਹੀਂ ਹੋ ਜਾਂਦੀਆਂ ਉਹ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ‘ਚ ਅਸਮਰੱਥ ਹੈ। ਉਨ੍ਹਾਂ ਦੱਸਿਆ ਕਿ ਲਾਪਤਾ ਲੜਕੀਆਂ ਵਿਚ ਇਕ ਆਪਣੇ ਭਰਾ ਨਾਲ ਸੰਪਰਕ ਵਿਚ ਹੈ ਅਤੇ ਪੁਲਸ ਉਸ ਤੋਂ ਵੀ ਪੁੱਛਗਿੱਛ ਕਰ ਕੇ ਇਹ ਜਾਣਕਾਰੀ ਹਾਸਲ ਕਰਨ ਵਿਚ ਸਫਲ ਰਹੀ। ਲੜਕੀਆਂ ਦੀ ਫੋਨ ‘ਤੇ ਵੀ ਗੱਲ ਹੋਈ ਹੈ ਜਿਸ ਨਾਲ ਲੋਕੇਸ਼ਨ ਟ੍ਰੇਸ ਕਰਨ ਵਿਚ ਸਫਲਤਾ ਹਾਸਲ ਹੋਈ ਹੈ। ਲੜਕੀਆਂ ਘਰੋਂ ਖੁਦ ਗਈਆਂ ਹਨ ਅਤੇ ਉਨ੍ਹਾਂ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ। ਲੜਕੀਆਂ ਘਰੋਂ ਕਿਉਂ ਗਈਆਂ ਇਹ ਜਾਂਚ ਦਾ ਵਿਸ਼ਾ ਹੈ ਅਤੇ ਪੁਲਸ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ 14 ਨਵੰਬਰ ਨੂੰ ਬਠਿੰਡਾ ਦੇ ਮਾਲ ਰੋਡ ਸਥਿਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਵਾਲੀਆਂ ਲੜਕੀਆਂ ਸਕੂਲ ਜਾਣ ਲਈ ਘਰੋਂ ਨਿਕਲੀਆਂ ਸੀ। ਇਸ ਵਿਚ ਲੜਕੀਆਂ ਸਕੂਲ ਜਾਣ ਦੀ ਬਜਾਇ ਗੋਲ ਡਿੱਗੀ ਵੱਲ ਨੂੰ ਆਈਆਂ। ਇਸ ਦੌਰਾਨ ਦੋ ਲੜਕੀਆਂ ਸਾਇਕਲ ‘ਤੇ ਗੋਲ ਡਿੱਗੀ ਤੱਕ ਆਈਆਂ ਅਤੇ ਇਸ ਤੋਂ ਬਾਅਦ ਪੈਦਲ ਰੇਲਵੇ ਸਟੇਸ਼ਨ ਸਟੇਸ਼ਨ ਵੱਲ ਗਈਆਂ। ਰੇਲਵੇ ਸਟੇਸ਼ਨ ਬਾਹਰ ਤੱਕ ਉਨ੍ਹਾਂ ਦੀ ਸੀ. ਸੀ. ਟੀ. ਵੀ. ‘ਚ ਲੋਕੇਸ਼ਨ ਦਿਖਾਈ ਦੇ ਰਹੀ ਹੈ ਪਰ ਉਹ ਰੇਲਵੇ ਸਟੇਸ਼ਨ ਜਾਣ ਦੀ ਬਜਾਇ ਆਸ-ਪਾਸ ਨਿਕਲ ਗਈਆਂ। ਰੇਲਵੇ ਸਟੇਸ਼ਨ ਕੋਲ ਉਨ੍ਹਾਂ ਨੂੰ ਤੀਜੀ ਲੜਕੀ ਮਿਲੀ ਸੀ। ਹੰਸ ਨਗਰ ਗਲੀ ਨੰ. 4 ਵਿਚ ਰਹਿਣ ਵਾਲੀ ਹਰਿ ਕਿਸ਼ੋਰ, ਹਰਬੰਸ ਨਗਰ ਗਲੀ ਨੰ. 6 ਦੇ ਵਾਸੀ ਰਾਮ ਬਹਾਦੁਰ ਤੇ ਧੋਬੀਆਣਾ ਬਸਤੀ ਵਾਸੀ ਪ੍ਰਭੂਦਿਆਲ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਸਬੰਧ ਵਿਚ ਹਰੇਕ ਜਾਣਕਾਰੀ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਹੈ ਅਤੇ ਫੋਨ ਨੰਬਰ ਵੀ ਉਨ੍ਹਾਂ ਦਿੱਤਾ ਹੈ ਪਰ ਪੁਲਸ ਚਾਰ ਦਿਨ ਬਾਅਦ ਵੀ ਉਨ੍ਹਾਂ ਬਾਰੇ ਜਾਣਕਾਰੀ ਹਾਸਲ ਨਹੀਂ ਕਰ ਸਕੀ ਕਿ ਆਖਿਰ ਉਹ ਕਿਥੇ ਹੈ। ਐੱਸ. ਐੱਸ. ਪੀ. ਨੂੰ ਮਿਲ ਕੇ ਆਉਂਦੇ ਹੀ ਇਕ ਲੜਕੀ ਦੀ ਮਾਂ ਬੇਹੋਸ਼ ਹੋ ਕੇ ਡਿੱਗ ਪਈ ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਹਾਲਤ ਠੀਕ ਹੈ ਜਿਥੇ ਡਾਕਟਰਾਂ ਨੇ ਦਵਾਈ ਦੇ ਕੇ ਘਰ ਭੇਜ ਦਿੱਤਾ ਹੈ।

Show More

Related Articles

Leave a Reply

Your email address will not be published. Required fields are marked *

Close