Punjab

ਧਰਮਵੀਰ ਗਾਂਧੀ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

ਪਟਿਆਲਾ : ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿਚ ਅੱਜ ਨਾਮਜ਼ਦਗੀ ਦਾ ਦੂਜਾ ਦਿਨ ਹੈ। ਪੰਜਾਬ ਦੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਮੌਕੇ ਧਰਮਵੀਰ ਗਾਂਧੀ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਸਮਰਥਨ ਲਈ ਪਟਿਆਲਾ ਪੁੱਜੇ ਸਨ।
ਚੋਣ ਕਮਿਸ਼ਨ ਵਲੋਂ ਜਾਰੀ ਤਾਰੀਕਾਂ ਦੇ ਅਨੁਸਾਰ 14 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ। 17 ਮਈ ਨੂੰ ਉਮੀਦਵਾਰ ਅਪਣੇ ਨਾਂ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ ਆਜ਼ਾਦ ਅਤੇ ਲੋਕਲ ਪਾਰਟੀਆਂ ਨੂੰ ਚੋਣ ਨਿਸ਼ਾਨ ਦੇ ਦਿੱਤੇ ਜਾਣਗੇ। ਜਦ ਕਿ 1 ਜੂਨ 7 ਤੋਂ ਸ਼ਾਮ ਛੇ ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ।

Show More

Related Articles

Leave a Reply

Your email address will not be published. Required fields are marked *

Close