Canada

ਕੈਨੇਡਾ ਤੋਂ ਜਾਣ ਵਾਲੇ ਸਾਰੇ ਵਿਅਕਤੀਆਂ ਦਾ ਡਾਟਾ ਹੁਣ ਜਲਦ ਹੀ ਫੈਡਰਲ ਸਰਕਾਰ ਵੱਲੋਂ ਕੀਤਾ ਜਾਵੇਗਾ ਇੱਕਠਾ

ਓਟਵਾ, ਕੈਨੇਡਾ ਤੋਂ ਜਾਣ ਵਾਲੇ ਸਾਰੇ ਵਿਅਕਤੀਆਂ ਦਾ ਡਾਟਾ ਹੁਣ ਜਲਦ ਹੀ ਫੈਡਰਲ ਸਰਕਾਰ ਵੱਲੋਂ ਇੱਕਠਾ ਕੀਤਾ ਜਾਇਆ ਕਰੇਗਾ। ਇਹ ਕਦਮ ਸਰਕਾਰ ਵੱਲੋਂ ਸੰਭਾਵੀ ਅੱਤਵਾਦੀਆਂ ਦਾ ਟਰੈਕ ਰਿਕਾਰਡ ਰੱਖਣ ਤੇ ਜਾਂ ਫਿਰ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਫਾਇਦੇ ਲੈਣ ਲਈ ਝੂਠ ਬੋਲ ਕੇ ਇੱਥੇ ਰਹਿਣ ਵਾਲਿਆਂ ਖਿਲਾਫ ਸਖ਼ਤੀ ਕਰਨ ਦੇ ਮੰਤਵ ਕਾਰਨ ਚੁੱਕਿਆ ਜਾ ਰਿਹਾ ਹੈ। ਇਹ ਨਵੇਂ ਮਾਪਦੰਡ ਇਸ ਸਾਲ ਦੇ ਅੰਤ ਤੱਕ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ। ਇਸ ਨਾਲ ਬਾਰਡਰ ਸਕਿਊਰਿਟੀ ਮਜ਼ਬੂਤ ਹੋਣ ਦੇ ਨਾਲ ਨਾਲ ਸਥਾਈ ਵਾਸੀਆਂ ਦੀ ਰਿਹਾਇਸ਼ ਲਈ ਲੋੜੀਂਦੇ ਨਿਯਮਾਂ ਨੂੰ ਲਾਗੂ ਕੀਤੇ ਜਾਣ ਤੇ ਨਿਯਮਾਂ ਮੁਤਾਬਕ ਦੇਸ਼ ਛੱਡ ਕੇ ਨਾ ਜਾਣ ਵਾਲਿਆਂ ਉੱਤੇ ਸਖ਼ਤੀ ਕਰਨ ਦਾ ਉਪਰਾਲਾ ਕੀਤਾ ਜਾਵੇਗਾ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੇ ਅਜਿਹੇ ਵਿਜਿ਼ਟਰ ਹਨ ਜਿਹੜੇ ਇੱਥੇ ਸਮੇਂ ਨਾਲੋਂ ਜਿ਼ਆਦਾ ਰਹਿ ਰਹੇ ਹਨ, ਪਨਾਹ ਹਾਸਲ ਕਰਨ ਵਿੱਚ ਅਸਫਲ ਰਹੇ ਤੇ ਇਹ ਨਵਾਂ ਐਗਜਿ਼ਟ ਸਿਸਟਮ ਕਿੰਨੇ ਮੁਜਰਮਾਂ ਨੂੰ ਕਾਬੂ ਕਰੇਗਾ। ਪਰ ਇੰਪਲਾਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਤੇ ਦ ਕੈਨੇਡਾ ਰੈਵਨਿਊ ਏਜੰਸੀ, ਜਿਸਦੀ ਡਾਟਾ ਤੱਕ ਪਹੁੰਚ ਹੈ, ਤੋਂ ਆਸ ਕੀਤੀ ਜਾ ਰਹੀ ਹੈ ਕਿ ਇਹ ਦੋਵੇਂ ਏਜੰਸੀਆਂ ਕਈ ਅਜਿਹੇ ਕੈਨੇਡੀਅਨਾਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹਿਣਗੀਆਂ ਜਿਹੜੇ ਦੇਸ਼ ਤੋਂ ਬਾਹਰ ਰਹਿ ਰਹੇ ਹਨ ਤੇ ਹੋਰ ਫਾਇਦੇ ਲੈਣ ਦੇ ਹੱਕਦਾਰ ਨਹੀਂ ਹਨ।

Show More

Related Articles

Leave a Reply

Your email address will not be published. Required fields are marked *

Close