Canada

ਕੈਨੇਡਾ : ਧੀ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਰੈਪਰ ਪਿਤਾ ਦੀ ਮੌਤ

ਓਟਾਵਾ,— ਕੈਨੇਡਾ ਦੀ ਰਾਜਧਾਨੀ ਓਟਾਵਾ ਵਿਚ ਸਥਾਨਕ ਰੈਪਰ ਮਾਰਕਲੈਂਡ ਐਨਥਨੀ ਕੈਂਪਬੇਲ (41) ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਸਮੇਂ ਉਹ ਆਪਣੀ ਧੀ ਨੂੰ ਬਦਮਾਸ਼ਾਂ ਦੀ ਕੁੱਟਮਾਰ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸਥਾਨਕ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ਹਿਰ ਦੀ ਮੁੱਖ ਬੇਵਾਰਡ ਮਾਰਕੀਟ ਵਿਚ ਸ਼ੁੱਕਰਵਾਰ ਦੇਰ ਰਾਤ ਵਾਪਰੀ। ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖਮੀ ਸਥਾਨਕ ਹਿਪ-ਹੌਪ ਬੈਂਂਡ ‘ਹਾਫਸਿਜ਼ਜਿਆਂਂਟਸ’ (Halfsizegiants) ਦੇ ਮੈਂਬਰ ਮਾਰਕਲੈਂਡ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਸਿਟੀ ਕੌਂਸਲਰ ਮੈਥਿਊ ਫਲਊਰੀ ਦੇ ਹਵਾਲੇ ਨਾਲ ਸਥਾਨਕ ਅਖਬਾਰ ਨੇ ਦੱਸਿਆ ਕਿ ਇਸ ਸੰਬੰਧ ਵਿਚ 18 ਸਾਲਾ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਮੁਤਾਬਕ ਕੁਝ ਬਦਮਾਸ਼ਾਂ ਤੋਂ ਆਪਣੀ 18 ਸਾਲਾ ਧੀ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਮਾਰਕਲੈਂਡ ਅਸਫਲ ਰਹੇ ਅਤੇ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਕੁੜੀ ਨੇ ਆਪਣੇ ਬਿਆਨ ਵਿਚ ਬਦਮਾਸ਼ਾਂ ਵੱਲੋਂ ਕੁੱਟਮਾਰ ਕੀਤੇ ਜਾਣ ਦੀ ਗੱਲ ਕਹੀ।

Show More

Related Articles

Leave a Reply

Your email address will not be published. Required fields are marked *

Close