Canada

ਕੈਨੇਡਾ : ਡੱਗ ਫੋਰਡ ਦੇ ਨਜ਼ਦੀਕੀ ਦੋਸਤ ਨੂੰ ਓਨਟਾਰੀਓ ਦਾ ਟੌਪ ਕੌਪ ਬਣਾਏ ਜਾਣ ਦੀ ਪ੍ਰਕਿਰਿਆ ਨੁਕਸ ਵਾਲੀ ਸੀ ਪਰ…..

ਟੋਰਾਂਟੋ, ਡੱਗ ਫੋਰਡ ਦੇ ਨਜ਼ਦੀਕੀ ਦੋਸਤ ਨੂੰ ਓਨਟਾਰੀਓ ਦਾ ਟੌਪ ਕੌਪ ਬਣਾਏ ਜਾਣ ਦੀ ਪ੍ਰਕਿਰਿਆ ਨੁਕਸ ਵਾਲੀ ਸੀ ਪਰ ਇਸ ਵਿੱਚ ਪ੍ਰੀਮੀਅਰ ਵੱਲੋਂ ਕਿਸੇ ਕਿਸਮ ਦੀ ਭੂਮਿਕਾ ਨਿਭਾਅ ਕੇ ਕੋਈ ਨਿਯਮ ਨਹੀਂ ਤੋੜੇ ਗਏ। ਇਹ ਖੁਲਾਸਾ ਪ੍ਰੋਵਿੰਸ ਦੇ ਇੰਟੇਗ੍ਰਿਟੀ ਕਮਿਸ਼ਨਰ ਵੱਲੋਂ ਕੀਤਾ ਗਿਆ। ਜਿ਼ਕਰਯੋਗ ਹੈ ਕਿ 72 ਸਾਲਾ ਟੈਵਰਨਰ ਨੇ ਇਸ ਅਹੁਦੇ ਉੱਤੇ ਵਿਚਾਰ ਕਰਨ ਲਈ ਆਪਣਾਂ ਨਾਂ ਇਸੇ ਮਹੀਨੇ ਵਾਪਿਸ ਲੈ ਲਿਆ ਸੀ। ਇਸ ਨਾਲ ਉਨ੍ਹਾਂ ਦੀ ਨਿਯੁਕਤੀ ਬਾਰੇ ਵਿਵਾਦ ਹੋਰ ਡੂੰਘਾ ਹੋ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਸਮੇਂ ਹਾਇਰਿੰਗ ਪ੍ਰਕਿਰਿਆ ਵਿੱਚ ਸਿਆਸੀ ਦਖਲ ਦੇ ਦੋਸ਼ ਲੱਗਦੇ ਰਹੇ ਹਨ। ਇੰਟੇਗ੍ਰਿਟੀ ਕਮਿਸ਼ਨਰ ਦੀ ਇਸ ਰਿਪੋਰਟ ਤੋਂ ਬਾਅਦ ਫੋਰਡ ਨੇ ਆਖਿਆ ਕਿ ਇਨ੍ਹਾਂ ਲੱਭਤਾਂ ਨਾਲ ਉਨ੍ਹਾਂ ਨੂੰ ਤੇ ਉਨ੍ਹਾਂ ਦੀ ਟੀਮ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਮਿਲ ਗਈ ਹੈ।ਜਾਰੀ ਕੀਤੀ ਗਈ ਰਿਪੋਰਟ ਵਿੱਚ ਜੇ. ਡੇਵਿਡ ਵੇਕ ਨੇ ਆਖਿਆ ਕਿ ਜਦੋਂ ਪਿਛਲੇ ਸਾਲ ਟੋਰਾਂਟੋ ਪੁਲਿਸ ਸੁਪਰਡੈਂਟ ਰੌਨ ਟੈਵਰਨਰ ਨੂੰ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ ਤਾਂ ਇਸ ਪ੍ਰਕਿਰਿਆ ਤੋਂ ਫੋਰਡ ਪਾਸੇ ਹੀ ਰਹੇ ਸਨ। ਉਨ੍ਹਾਂ ਇਹ ਵੀ ਆਖਿਆ ਕਿ ਇਸ ਸਾਰੀ ਕਾਰਵਾਈ ਲਈ ਰਕਰੂਟਮੈਂਟ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਂਦਾ ਗਿਆ ਸੀ ਪਰ ਮੰਦਭਾਗੀ ਗੱਲ ਇਹ ਹੈ ਕਿ ਉਸ ਪ੍ਰਕਿਰਿਆ ਵਿੱਚ ਕਈ ਖਾਮੀਆਂ ਸਨ।

Show More

Related Articles

Leave a Reply

Your email address will not be published. Required fields are marked *

Close