Punjab

ਕਵਿਤਾ ਕੁੰਭ -8 ਵਿੱਚ ਬਰਨਾਲਾ ਜ਼ਿਲ੍ਹੇ ਦੀ ਸਾਹਿਤਕ ਜੋੜੀ ਨੂੰ ਕੀਤਾ ਸਨਮਾਨਿਤ 

ਅਦਾਰਾ ਸ਼ਬਦ ਜੋਤ ਵੱਲੋਂ ਸੱਤ ਸਾਲ ਪੂਰੇ ਕਰਦਿਆਂ ਇਸ ਵਾਰ ਅੱਠਵਾਂ ਕਵਿਤਾ ਕੁੰਭ ਸਮਾਗਮ ਲੁਧਿਆਣੇ ਕਰਵਾਇਆ ਗਿਆ। ਇਸ ਕਵਿਤਾ ਕੁੰਭ ਵਿੱਚ 52 ਨਵੇਂ ਕਵੀਆਂ/ ਸ਼ਾਇਰਾਂ ਨੂੰ ਸਥਾਪਿਤ ਕਵੀਆਂ/ਸ਼ਾਇਰਾਂ ਅੱਗੇ ਆਪਣੀਆਂ ਰਚਨਾਵਾਂ ਸੁਣਾਉਣ ਦਾ ਮੌਕਾ ਵਿਸ਼ੇਸ਼ ਮੌਕਾ ਦਿੱਤਾ ਗਿਆ। ਇਸ ਕਵਿਤਾ ਕੁੰਭ ਸਮਾਗਮ ਦੇ ਪ੍ਰਬੰਧਕ ਰਵਿੰਦਰ ਰਵੀ,ਪ੍ਰਭਜੋਤ ਸੋਹੀ,ਪਾਲੀ ਖ਼ਾਦਿਮ,ਰਾਜਦੀਪ ਤੂਰ,ਮੀਤ ਅਨਮੋਲ ਨੇ ਜਾਣਕਾਰੀ ਦਿੱਤੀ ਇਹ ਸਮਾਗਮ ਆਦਾਰਾ ਸ਼ਬਦ ਜੋਤ ਵੱਲੋਂ ਸਹਿਯੋਗੀ ਸੰਸਥਾਵਾਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ,ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ,ਲੋਕ ਮੰਚ ਪੰਜਾਬ,ਰਾਮ ਸਰੂਪ ਅਣਖੀ ਸਹਿਤ ਸਭਾ ਧੌਲਾ ਦੇ ਸਹਿਯੋਗ ਨਾਲ ਕੀਤਾ ਗਿਆ। ਸਟੇਜ ਸੰਚਾਲਕ ਦੀ ਭੂਮਿਕਾ ਪ੍ਰਭਜੋਤ ਸੋਹੀ ਵੱਲੋਂ ਨਿਭਾਈ ਗਈ।ਇਸ ਸਮਾਗਮ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਵਿਸ਼ੇਸ਼ ਤੌਰ ‘ਤੇ ਨਵੇਂ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ਼ ਹਾਜ਼ਰੀ ਲਵਾਈ।
ਇਸ ਮੌਕੇ ਇਹਨਾਂ ਸ਼ਾਇਰਾਂ ਨੂੰ ਸੁਣਨ ਵਾਲੇ ਸਰੋਤਿਆਂ ਅਤੇ ਮਹਿਮਾਨਾਂ ਦੇ ਰੂਪ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਦਮੀ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਬੀਬਾ ਬਲਵੰਤ ਗੁਰਦਾਸਪੁਰ, ਡਾ.ਦੀਪਕ ਮਨਮੋਹਨ ਸਿੰਘ,ਹਰਵਿੰਦਰ ਸਿੰਘ ਸਿਰਸਾ, ਡਾ.ਅਰਵਿੰਦਰ ਕੌਰ ਕਾਕੜਾ,ਡਾ. ਬਲਵਿੰਦਰ ਸਿੰਘ ਚਾਹਲ,ਤ੍ਰੈਲੋਚਨ ਲੋਚੀ,ਜਸਬੀਰ ਝੱਜ,ਮਨਦੀਪ ਕੌਰ ਭੰਵਰਾ,ਬਲਰਾਜ ਧਾਲੀਵਾਲ,ਡਾ.ਜਗਦੀਸ਼ ਕੌਰ ਪੀ.ਏ.ਯੂ,ਇੰਦਰਜੀਤ ਆਰਟਿਸਸਟ, ਡਾ.ਜੋਗਿੰਦਰ ਸਿੰਘ ਨਿਰਾਲਾ,ਪ੍ਰੋ. ਰਵਿੰਦਰ ਭੱਠਲ,ਡਾ. ਗੁਰਇਕਬਾਲ ਸਿੰਘ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਤਰਸੇਮ ਨੂਰ,ਨਰਿੰਦਰ ਜਟਵਾਣੀ,ਬਲਵਿੰਦਰ ਸੰਧੂ ,ਦਰਸ਼ਨ ਢਿੱਲੋਂ ਸੰਪਾਦਕ ਚਰਚਾ ਯੂ ਕੇ,ਸਰਦਾਰ ਪੰਛੀ,ਧਰਮਿੰਦਰ ਸ਼ਾਹਿਰ,ਸੁਖਜੀਵਨ ਜਾਂਗਰ,ਸੁਰਿੰਦਰਜੀਤ ਚੌਹਾਨ ਪ੍ਰੀਤ ਪ੍ਰਕਾਸ਼ਨ,ਜਸਪ੍ਰੀਤ ਅਮਲਤਾਸ,ਸੋਨਾ ਕਲਸੀਆਂ,ਅਜੀਤ ਪਿਆਸਾ,ਗੁਰਦੀਪ ਅਲਬੇਲਾ,ਗੁਰਵਿੰਦਰ ਕੋਚਰ, ਗੀਤਕਾਰ ਅਮਰਜੀਤ ਸ਼ੇਰਪੁਰੀ,ਸੁਮੀਤ ਗੁਲਾਟੀ,ਸਤੀਸ਼ ਗੁਲਾਟੀ, ਡਾ. ਦੇਵਿੰਦਰ ਦਿਲਰੂਪ,ਸੁਖਵਿੰਦਰ,ਅਮਨਦੀਪ ਡੱਲ਼ੇਵਾਲ਼ੀਆ,ਅਨੀ ਕਾਠਗੜ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ 2023 ਸਵਰਨਜੀਤ ਸਵੀ,ਗੁਰਤੇਜ ਕੋਹਾਰਵਾਲਾ,ਅਜੀਮ ਸ਼ੇਖਰ ਯੂ.ਕੇ, ਡਾ. ਨਿਰਮਲ ਜੌੜਾ,ਰਾਮ ਸਿੰਘ, ਭਗਵਾਨ ਢਿੱਲੋ,ਬੁੱਧ ਸਿੰਘ ਨੀਲੋਂ,ਸੁਰਿੰਦਰ ਰਾਮਪੁਰੀ,ਗੁਰਦਿਆਲ ਦਲਾਲ,ਉਸਤਾਦ ਗੁਰਦਿਆਲ ਰੌਸ਼ਨ,ਸੁਰਜੀਤ ਸਿੰਘ ਲਾਂਬੜਾ,ਪ੍ਰਮੋਦ ਕਾਫ਼ਰ,ਰਾਜਵਿੰਦਰ ਸਮਰਾਲਾ,ਕਮਲਜੀਤ ਕੌਰ, ਬੰਟੀ ਉੱਪਲ਼,ਨਵਦੀਪ ਸਿੰਘ ਮੁੰਡੀ,ਅਨਿਲ ਫਤਹਿਗੜ੍ਹ ਜੱਟਾਂ ਪ੍ਰਧਾਨ ਲਿਖਾਰੀ ਸਭਾ ਰਾਮਪੁਰ,ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਮੀਤ ਪ੍ਰਧਾਨ ਡਾ ਪਾਲ ਕੌਰ, ਜਸਪਾਲ ਮਾਨਖੇੜਾ, ਪੰਜਾਬੀ ਸਾਹਿੱਤ ਅਕਾਦਮੀ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ, ਰਿਸ਼ੀ ਹਿਰਦੇਪਾਲ, ਅਰਸ਼ਦੀਪ ਸਿੰਘ ਬਾਠ,ਦਵਿੰਦਰ ਦਿਲਰੂਪ,ਸ਼ੁਸੀਲ,ਗੁਰਸੇਵਕ ਸਿੰਘ ਢਿੱਲੋਂ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ,ਕਮਲ ਦੋਸਾਂਝ,ਡਾ. ਜਗਵਿੰਦਰ ਜੋਧਾ, ਦੀਪਕ ਬਾਲੀ,ਐਡਵੋਕੇਟ ਹਰਸਿਮਰਤ ਕੌਰ, ਅਮਰਜੀਤ ਕੌਂਕੇ,ਅਮਨਦੀਪ ਸਿੰਘ ਟੱਲੇਵਾਲੀਆ,ਬਲਵਿੰਦਰ ਸੰਧੂ, ਕੰਵਰਜੀਤ ਭੱਠਲ,ਬਲਕੌਰ ਸਿੰਘ ਗਿੱਲ,ਪ੍ਰੋ.ਜਸਲੀਨ ਕੌਰ,ਕਰਮ ਸਿੰਘ ਸੰਧੂ, ਐਚ.ਐੱਸ ਡਿੰਪਲ, ਬੇਅੰਤ ਸਿੰਘ ਬਾਜਵਾ, ਤਲਵਿੰਦਰ ਸ਼ੇਰਗਿੱਲ ਆਦਿ ਨੇ ਸਮਾਗਮ ਦੇ ਅਖੀਰ ਤੱਕ ਆਪਣੀ ਹਾਜ਼ਰੀ ਲਵਾਈ।
ਸਮਾਗਮ ਦੀ ਸਮਾਪਤੀ ‘ਤੇ ਭਾਰਤੀ ਸਾਹਿੱਤ ਅਕਾਦਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਸਾਰੇ ਕਵੀਆਂ ਵੱਲੋਂ ਬੋਲੀਆਂ ਕਵਿਤਾਵਾਂ ਦੀ ਸਮੀਖਿਆ ਕਰਦਿਆਂ ਨਾਲ਼ ਕਵੀਆਂ ਨੂੰ ਕਵਿਤਾ ਲਿਖਣ ਤੇ ਬੋਲਣ ਸੰਬੰਧਿਤ ਸਾਰਥਿਕ ਸੁਝਾਅ ਦਿੱਤੇ ਗਏ।
ਕਵਿਤਾ ਕੁੰਭ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਰੇ ਡਾ. ਸੁਰਜੀਤ ਪਾਤਰ ਹੋਰਾਂ ਨੇ ਕਿਹਾ, “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ” । ਇਸਦੇ ਨਾਲ ਉਹਨਾਂ ਪੰਜਾਬੀ ਭਾਸ਼ਾ ਦੀ ਨਦੀ ਦੇ ਵਗਦੇ ਰਹਿਣ ਦੀ ਕਾਮਨਾ ਵੀ ਕੀਤੀ।
ਇਸ ਕਵਿਤਾ ਕੁੰਭ ਸਮਾਗਮ ਵਿੱਚ ਲਈ 52 ਕਵੀਆਂ ਦੀ ਚੋਣ ਵਿੱਚ ਸਾਹਿਤਕ ਜੋੜੀ ਕਵਿੱਤਰੀ ਗਗਨਦੀਪ ਕੌਰ ਧਾਲੀਵਾਲ ਤੇ ਗੀਤਕਾਰ ਸ.ਸੁਖਚੈਨ ਸਿੰਘ ਕੁਰੜ ਦਾ ਚੁਣੇ ਜਾਣਾ ਬਰਨਾਲਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ। ਇਹ ਸਾਹਿਤਕ ਜੋੜੀ ਆਪੋ-ਆਪਣੀਆਂ ਲਿਖਤਾਂ ਨਾਲ਼ ਦੇਸ਼ਾਂ ਵਿਦੇਸ਼ਾਂ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਇਸ ਤੋਂ ਪਹਿਲਾਂ ਆਪਣੇ ਵਿਆਹ ਮੌਕੇ ਵੀ ਇਸ ਸਾਹਿਤਕ ਜੋੜੀ ਵੱਲੋਂ ਪੁਸਤਕ ਰਿਲੀਜ ਕਰਨ ਦੀ ਨਵੇਕਲੀ ਪਿਰਤ ਪਾਈ ਗਈ ਸੀ। ਇਸ ਸਮਾਗਮ ਕਵਿਤਾ ਕੁੰਭ-8 ‘ਤੇ ਆਪਣੀਆਂ ਰਚਨਾਵਾਂ ਨੂੰ ਮਿਲ਼ੇ ਮਾਣ-ਸਨਮਾਨ ‘ਤੇ ਗੱਲ ਕਰਦਿਆਂ ਗਗਨਦੀਪ ਕੌਰ ਧਾਲੀਵਾਲ ਤੇ ਸੁਖਚੈਨ ਸਿੰਘ ਕੁਰੜ ਨੇ ਦੱਸਿਆ ਕਿ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਲਿਖਣਾ ਤੇ ਆਪਣੀ ਮਾਂ- ਬੋਲੀ ‘ਤੇ ਮਾਣ ਕਰਨਾ ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਂਦਾ ਹੈ।

Show More

Related Articles

Leave a Reply

Your email address will not be published. Required fields are marked *

Close