International

ਨਿਊ ਯਾਰਕ ’ਚ ਸਿੱਖਾਂ ਵੱਲੋਂ ਰੋਸ ਵਿਖਾਵਾ

ਨਿਊ ਯਾਰਕ : ਨਿਊ ਯਾਰਕ ਸ਼ਹਿਰ ਦੇ ਸਿੱਖਾਂ ਨੇ ਰੋਸ ਵਿਖਾਵਾ ਕਰਦਿਆਂ ਮੇਅਰ ਐਰਿਕ ਐਡਮਜ਼ ਨੂੰ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿਤਾ ਹੈ। ਬਜ਼ੁਰਗ ਸਿੱਖ ਦੇ ਕਤਲ ਅਤੇ ਨੌਜਵਾਨ ਸਿੱਖ ਦੀ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਰਿਚਮੰਡ ਹਿਲ ਦੇ ਗੁਰਦਵਾਰਾ ਸਾਹਿਬ ਅੱਗੇ ਇਕੱਤਰ ਹੋਏ ਸਿੱਖਾਂ ਅਤੇ ਸਥਾਨਕ ਆਗੂਆਂ ਵੱਲੋਂ ਪ੍ਰਸ਼ਾਸਨ ’ਤੇ ਸਵਾਲ ਉਠਾਏ ਗਏ।

2 ਹਮਲਿਆਂ ਮਗਰੋਂ ਮੇਅਰ ਤੋਂ ਕੀਤੀ ਸੁਰੱਖਿਆ ਦੀ ਮੰਗ
ਬੱਸ ਵਿਚ ਹਮਲੇ ਦਾ ਸ਼ਿਕਾਰ ਬਣੇ ਮਨੀ ਸਿੰਘ ਸੰਧੂ ਨੇ ਕਿਹਾ ਕਿ ਉਹ ਘਰੋਂ ਬਾਹਰ ਨਿਕਲਣ ਮਗਰੋਂ ਬਿਲਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਹਰ ਵੇਲੇ ਮਨ ਵਿਚ ਇਹੀ ਆਉਂਦਾ ਹੈ ਕਿ ਕਿਤੇ ਪੱਗ ਬੰਨ੍ਹੀ ਹੋਣ ਕਾਰਨ ਕੋਈ ਹਮਲਾ ਨਾ ਕਰ ਦੇਵੇ। ਮਨੀ ਸਿੰਘ ’ਤੇ ਹਮਲੇ ਤੋਂ ਚਾਰ ਦਿਨ ਬਾਅਦ 68 ਸਾਲ ਦੇ ਜਸਮੇਰ ਸਿੰਘ ਦਾ ਕੁੱਟ ਕੁੱਟ ਕੇ ਕਤਲ ਕਰ ਦਿਤਾ ਗਿਆ ਅਤੇ ਉਨ੍ਹਾਂ ਦੀ ਧਰਮ ਪਤਨੀ ਕੁਝ ਵੀ ਨਾ ਕਰ ਸਕੀ। ਜਸਮੇਰ ਸਿੰਘ ਦੇ ਸਪੁੱਤਰ ਸੁਬੇਗ ਸਿੰਘ ਮੁਲਤਾਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਸਿਰ ’ਤੇ ਜ਼ੋਰਦਾਰ ਵਾਰ ਕੀਤੇ ਗਏ ਅਤੇ ਸਾਹਮਣੇ ਵਾਲੇ ਦੋ ਦੰਦ ਵੀ ਟੁੱਟ ਗਏ।

Show More

Related Articles

Leave a Reply

Your email address will not be published. Required fields are marked *

Close