International

ਅਮਰੀਕਾ ਦੇ ਲੂਈਸਟਨ ਸ਼ਹਿਰ ’ਚ 3 ਥਾਵਾਂ ’ਤੇ ਗੋਲੀਬਾਰੀ

ਲੂਈਸਟਨ: ਅਮਰੀਕਾ ਦੇ ਲੂਈਸਟਨ ਸ਼ਹਿਰ ਦੇ ਲੋਕਾਂ ਅੰਦਰ ਖੌਫ ਦਾ ਮਾਹੌਲ ਹੈ ਅਤੇ ਪੂਰੀ ਰਾਤ ਜਿੰਦੇ-ਕੁੰਡੇ ਲਾ ਕੇ ਕੱਟਣ ਮਗਰੋਂ ਹੁਣ ਸਮਝ ਨਹੀਂ ਆ ਰਿਹਾ ਕਿ ਘਰਾਂ ਵਿਚੋਂ ਬਾਹਰ ਨਿਕਲਣ ਜਾਂ ਨਹੀਂ। ਮਾਨਸਿਕ ਰੋਗੀਆਂ ਦੇ ਹਸਪਤਾਲ ਵਿਚ ਰਹਿ ਚੁੱਕਾ ਹਥਿਆਰਬੰਦ ਸ਼ਖਸ ਹੁਣ ਤੱਕ ਪੁਲਿਸ ਦੇ ਹੱਥ ਨਹੀਂ ਲੱਗਾ ਅਤੇ ਅਜਿਹੇ ਵਿਚ ਹੋਰ ਜਾਨੀ ਨੁਕਸਾਨ ਦਾ ਡਰ ਵੱਢ ਵੱਖ ਖਾ ਰਿਹਾ ਹੈ।

ਮੈਨੇ ਸੂਬੇ ਦੇ ਲੂਈਸਟਨ ਸ਼ਹਿਰ ਵਿਚ ਬੁੱਧਵਾਰ ਦੇਰ ਸ਼ਾਮ ਤਿੰਨ ਥਾਵਾਂ ’ਤੇ ਗੋਲੀਬਾਰੀ ਦੌਰਾਨ 22 ਜਣੇ ਮਾਰੇ ਗਏ ਸਨ ਜਦਕਿ 60 ਤੋਂ ਵੱਧ ਜ਼ਖ਼ਮੀ ਹੋਏ। ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀ ਰੌਬਰਟ ਕਾਰਡ ਨੇ ਮੈਨੇ ਸੂਬੇ ਵਿਚ ਹਥਿਆਰਾਂ ਦੇ ਇੰਸਟ੍ਰਕਟਰ ਵਜੋਂ ਸਿਖਲਾਈ ਹਾਸਲ ਕੀਤੀ ਪਰ ਇਸੇ ਦੌਰਾਨ ਉਸ ਦੀ ਮਾਨਸਿਕ ਸਿਹਤ ਵਿਗੜਨ ਦੀਆਂ ਰਿਪੋਰਟਾਂ ਵੀ ਆਈਆਂ। ਉਹ ਲੰਘੀਆਂ ਗਰਮੀਆਂ ਦੌਰਾਨ ਦੋ ਹਫਤੇ ਮਾਨਸਿਕ ਰੋਗੀਆਂ ਦੇ ਹਸਪਤਾਲ ਵਿਚ ਦਾਖਲ ਰਿਹਾ। ਰੌਬਰਟ ਕਾਰਡ ਨੂੰ ਅਜੀਬੋ ਗਰੀਬਨ ਆਵਾਜ਼ਾਂ ਸੁਣਦੀਆਂ ਸਨ ਜਿਸ ਕਰ ਕੇ ਉਸ ਨੇ ਫੌਜ ਦੇ ਸਿਖਲਾਈ ਸਕੂਲ ਵਿਚ ਵੀ ਗੋਲੀਬਾਰੀ ਕਰਨ ਦੀ ਧਮਕੀ ਦਿਤੀ। ਪੁਲਿਸ ਵੱਲੋਂ ਰੌਬਰਡ ਕਾਰਡ ਨੂੰ ਖ਼ਤਰਨਾਕ ਮੰਨਦਿਆਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿਤੀ ਗਈ ਹੈ।

Show More

Related Articles

Leave a Reply

Your email address will not be published. Required fields are marked *

Close