Canada

19ਵਾਂ ਗ਼ਦਰੀ ਬਾਬਿਆਂ ਦਾ ਮੇਲਾ : ਮਹਾਨ ਕਵੀ ਦਰਬਾਰ 2 ਅਗਸਤ ਨੂੰ, ਕਵੀਆਂ ਨੂੰ ਖੁੱਲ੍ਹਾ ਸੱਦਾ

ਕੈਲਗਰੀ -ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਦਰੀ ਬਾਬਿਆਂ ਦੀ ਯਾਦ ਵਿਚ ‘ਗ਼ਦਰੀ ਬਾਬਿਆਂ ਦਾ’ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 2 ਅਗਸਤ 2019 ਨੂੰ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ  ਜਿਸ ਵੀ ਕਿਸੇ ਕਵੀ ਨੇ ਕਵੀ ਦਰਬਾਰ ਵਿਚ ਕਵਿਤਾ ਪੜ੍ਹਨੀ ਹੈ ਕਵੀ ਦਰਬਾਰ ਦਾ ਹਿੱਸਾ ਬਣਨਾ ਹੈ ਉਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਕਰਵਾਉਣ ਲਈ  403-293-9393 ‘ਤੇ ਸੰਪਰਕ ਕੀਤਾ ਜਾ ਸਕਦਾ ਹੇ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿ ਕਵੀ ਦਰਬਾਰ ਹਿੱਸਾ ਲੈਣ ਲਈ ਕਵੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਪਰ ਕਵੀ ਆਪਣੀ ਰਜਿਸਟ੍ਰੇਸ਼ਨ ਕਰਵਾਉਣਾ ਨਾ ਭੁੱਲਣ। ਇਸ ਮੇਲੇ ਦੇ ਬਾਨੀ ਅਤੇ ਅਦਾਰਾ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਦੱਸਿਆ ਕਿ ਇਸ ਮੇਲੇ ਨੂੰ ਪਿਛਲੇ 18 ਸਾਲਾਂ ਤੋਂ ਕੈਲਗਿਰੀ ਵਿਚ ਕਰਵਾਇਆ ਜਾਂਦਾ ਹੈ । ਹੁਣ 19ਵੇਂ ਗਦਰੀ ਬਾਬਿਆਂ
ਦੇ ਮੇਲੇ ਦੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ ਮੁਕੰਮਲ। ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਇਸ ਮੇਲੇ ਵਿਚ  ਮੇਲਾ ਮਾਵਾਂ ਧੀਆਂ ਦਾ 3 ਅਗਸਤ ਅਤੇ ਮੇਲਾ ਖੁੱਲ੍ਹਾ ਅਖਾੜਾ 4 ਅਗਸਤ ਨੂੰ ਕਰਵਾਇਆ ਜਾਵੇਗਾ।  ਮੇਲੇ ਵਿਚ ਹਿੱਸਾ ਲੈਣ ਲਈ ਅਤੇ ਸਟਾਲ ਬੁੱਕ ਕਰਨ ਲਈ ਸਾਡੇ ਦਫ਼ਤਰ ਦੇ ਨੰਬਰ   403-293-9393 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।  ਸਾਨੂੰ ਈਮੇਲ 5-mail: despanjab0gmail.com  ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ । ਰੋਜ਼ਾਨਾਂ ਦੀਆਂ ਨਵੀਆਂ ਅਤੇ ਤਾਜਾ ਖਬਰਾਂ ਲਈ ਸਾਡੀ ਵੈਬਸਾਈਟ www.despunjab.ca ‘ਤੇ  ਕਲਿੱਕ ਕਰੋ।

Show More

Related Articles

Leave a Reply

Your email address will not be published. Required fields are marked *

Close