International

ਇਰਾਨੀ ਜਲਸੈਨਾ ਜਨਰਲ ਨੇ ਦਿੱਤੀ ਅਮਰੀਕੀ ਡ੍ਰੋਨਾਂ ਨੂੰ ਮਾਰ ਸੁੱਟਣ ਦੀ ਚੇਤਾਵਨੀ

ਇਰਾਨੀ ਦੇ ਅਮਰੀਕੀ ਡ੍ਰੋਨ ਨੂੰ ਮਾਰ ਸੁੱਟਣ ਦੇ ਬਾਅਦ ਦੋਨਾਂ ਦੇਸ਼ਾਂ ਵਿਚਾਲੇ ਵਧੇ ਤਦਾਅ ਮਗਰੋਂ ਅਮਰੀਕੀ ਵਿਦੇਸ਼ ਮੰਤਰੀ ਨੇ ਸਾਊਦੀ ਅਰਬ ਚ ਸ਼ਾਹ ਸਲਮਾਨ ਅਤੇ ਯੁਵਰਾਜ (ਵਲੀਅਹਦ) ਮੁਹੰਮਦ ਬਿਨ ਸਲਮਾਨ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ।
ਇਸ ਵਿਚਾਲੇ ਇਰਾਨ ਦੇ ਜਲਸੈਨਾ ਕਮਾਂਡਰ ਰਿਅਰ ਐਡਮਿਰਲ ਹੁਸੈਨ ਖ਼ਾਨਜ਼ਾਦੀ ਨੇ ਅਮਰੀਕਾ ਨੂੰ ਚੌਕਸ ਕਰਦਿਆਂ ਕਿਹਾ ਕਿ ਤੇਹਰਾਨ ਉਸ ਦੇ ਹਵਾਈ ਖੇਤਰ ਦੀ ਉਲੰਘਣਾ ਕਰਨ ਵਾਲੇ ਹੋਰਨਾਂ ਅਮਰੀਕੀ ਜਾਸੂਸੀ ਡ੍ਰੋਨਾਂ ਨੂੰ ਮਾਰ ਸੁੱਟਣ ਦੀ ਸਮਰਥਾ ਰੱਖਦਾ ਹੈ। ਖ਼ਾਨਜ਼ਾਦੀ ਨੇ ਸੋਮਵਾਰ ਨੂੰ ਇਰਾਨ ਚ ਰੱਖਿਆ ਅਫ਼ਸਰਾਂ ਨਾਲ ਇਕ ਬੈਠਕ ਦੌਰਾਨ ਇਹ ਟਿੱਪਣੀ ਕੀਤੀ।
ਪਿਛਲੇ ਹਫ਼ਤੇ ਇਰਾਨ ਨੇ ਇਕ ਅਮਰੀਕੀ ਡ੍ਰੋਨ ਨੂੰ ਮਰ ਸੁੱਟਿਆ ਸੀ ਜਿਸ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਤੇ ਜਵਾਬੀ ਫ਼ੌਜੀ ਹਮਲੇ ਦਾ ਹੁਕਮ ਦਿੱਤਾ ਸੀ ਪਰ ਇਸ ਹੁਕਮ ਨੂੰ ਕੁਝ ਦੇਰ ਬਾਅਦ ਚ ਹੀ ਵਾਪਸ ਲੈ ਲਿਆ ਸੀ। ਅਮਰੀਕਾ ਨੇ ਇਨਕਾਰ ਕੀਤਾ ਕਿ ਉਸ ਨੇ ਆਪਣੇ ਡ੍ਰੋਨ ਨਾਲ ਇਰਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ।

Show More

Related Articles

Leave a Reply

Your email address will not be published. Required fields are marked *

Close