EntertainmentPunjab

ਜਲੰਧਰ ਦੇ ਚਰਚਿਤ, ‘ਆਜ ਤਕ ਆਮਨੇ ਸਾਹਮਣੇ ਨਿਊਜ਼ ਚੈਨਲ’ ਵੱਲੋਂ ਦੂਜਾ ਸਟਾਰ ਐਵਾਰਡ ਸ਼ੋਅ ਅਤੇ ਸਟਾਰ ਨਾਈਟ ਮੌਕੇ ਸਖ਼ਸ਼ੀਅਤਾਂ ਦਾ ਸਨਮਾਨ

ਚੰਡੀਗੜ  (ਪ੍ਰੀਤਮ ਲੁਧਿਆਣਵੀ)- ਜਲੰਧਰ ਦੇ ਚਰਚਿਤ ‘ਆਜ ਤੱਕ ਆਮਨੇ ਸਾਹਮਣੇ ਚੈਨਲ’ ਵੱਲੋਂ ਬੀਤੀ ਰਾਤ ‘ਦੂਜਾ ਸਟਾਰ ਐਵਾਰਡ ਅਤੇ ਸਟਾਰ ਨਾਈਟ ਸ਼ੋਅ ਜਲੰਧਰ ਵਿਖੇ ਕਰਵਾਇਆ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਚੈਨਲ ਦੇ ਐਮ. ਡੀ. ਸ੍ਰੀ ਐੱਸ. ਕੇ. ਸਕਸੈਨਾ ਅਤੇ ਡਾਇਰੈਕਟਰ ਬੀਬੀ ਮਨਦੀਪ ਕੌਰ ਨੇ ਦੱਸਿਆ ਕਿ ਇਸ ਅਵਸਰ ਤੇ ਕਰੋਨਾ ਮਹਾਂਮਾਰੀ ਦੌਰਾਨ ਮੱਦਦ ਕਰਨ ਵਾਲੇ ਅਤੇ ਆਪੋ-ਆਪਣੇ ਖੇਤਰਾਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸਨਮਾਨ ਦਿੱਤਾ ਗਿਆ ਹੈ। ਇਸ ਸ਼ੋਅ ਵਿੱਚ ਫਿਲਮ ਸਟਾਰ, ਗਾਇਕ ਅਦਾਕਾਰ, ਸਮਾਜਿਕ, ਰਾਜਨੀਤਕ ਤੇ ਬੁੱਧੀਜੀਵੀ ਵਰਗ ਦੇ ਲੋਕ ਹੁੰਮ-ਹੁੰਮਾਕੇ ਪੁੱਜੇ।

ਇਸ ਅਵਸਰ ਤੇ ਸਨਮਾਨਿਤ ਮਾਣ-ਮੱਤੀਆਂ ਸਖਸ਼ੀਅਤਾਂ ਵਿਚ ਗਾਇਕ, ਅਦਾਕਾਰ ਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ,  ਤੇਜ਼ੀ ਸ਼ਾਹ ਕੋਟੀ, ਪਰਮਜੀਤ ਕੌਰ ਧੰਜਲ, ਸਰਬਜੀਤ ਚਿਮਟੇ ਵਾਲੀ, ਦਲਵਿੰਦਰ ਦਿਆਲਪੁਰੀ, ਰਣਜੀਤ ਮਣੀ, ਭੋਟੂ ਸ਼ਾਹ, ਸ਼ੇਰਾ ਬੋਹੜਾਂਵਾਲੀਆ, ਸੁਖਵਿੰਦਰ ਪੰਛੀ, ਬੂਟਾ ਮੁਹੰਮਦ, ਹਰਪਾਲ ਠੱਠੇਵਾਲ, ਕਮਲਜੀਤ, ਜੋਤੀ ਸ਼ਰਮਾ, ਰੀਤਿਕਾ ਕੱਕੜ, ਜੋਤ ਸਿੱਧੂ, ਤਾਜ ਨਗੀਨਾ, ਆਸ਼ੂ ਸਿੰਘ, ਸੁੱਚਾ ਰੰਗੀਲਾ, ਮਨਦੀਪ ਮੈਂਡੀ, ਰਿੰਪੀ ਗਰੇਵਾਲ ਆਦਿ ਸ਼ਾਮਲ ਹੋਏ।

ਇਸ ਅਵਸਰ ਤੇ ਵਿਸ਼ਵ ਪ੍ਰਸਿੱਧੀ-ਪ੍ਰਾਪਤ ਸੁਰੀਲੀ ਲੋਕ-ਗਾਇਕਾ ਬੀਬਾ ਪਰਮਜੀਤ ਧੰਜਲ ਦਾ ਉਨਾਂ ਦੀਆਂ ਵੱਡਮੁੱਲੀਆਂ ਸੱਭਿਆਚਾਰਕ ਪ੍ਰਾਪਤੀਆਂ ਬਦਲੇ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨ ਕੀਤਾ ਗਿਆ। ਵਿਸੇਸ਼ ਜ਼ਿਕਰ ਯੋਗ ਹੈ ਕਿ ਉਚੇਰੀਆਂ ਬੁਲੰਦੀਆਂ ਨੂੰ ਛੂਹ ਚੁੱਕੀ, ਹਸੂ-ਹਸੂ ਕਰਦੇ ਚਿਹਰੇ ਵਾਲੀ ਮੁਟਿਆਰ ਗਾਇਕਾ ਧੰਜਲ ਇਸ ਵਕਤ ਇੰਟਰਨੈਸ਼ਨਲ ਲੋਕ-ਗਾਇਕ ਕਲਾ ਮੰਚ (ਰਜਿ.) ਦੇ ਕੌਮੀ ਮੀਤ ਪ੍ਰਧਾਨ ਦੀਆਂ ਅਹਿਮ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ। ‘‘ਮੇਰਾ ਝੂਟੇ ਖਾਂਦਾ ਲੱਕ ਵੇ ਹਾਣੀਆ’’ (ਟੀ-ਸੀਰੀਜ), ‘‘ਮੈਨੂੰ ਕੀਲਕੇ ਪਟਾਰੀ ਵਿਚ ਪਾ ਮੁੰਡਿਆ’’ (ਫਾਈਨ ਟੋਨ), ‘‘ਗੁਟਕੂੰ ਗੁਟਕੂੰ ਕਰਦੇ ਕਬੂਤਰਾਂ ਨੂੰ ਦੇਖ ਮੇਰਾ ਦਿਲ ਡੋਲ ਗਿਆ’’, ‘‘ਬਹੁੜੀਂ ਨੀ ਸਈਓ ਫੜਿਓ ਛਿਟੀਆਂ ’ਚੋਂ ਡੰਗੀ ਨਾਗ ਨੇ’’, ‘‘ਦੇ ਦਿਓ ਬਾਬੂ ਜੀ ਮੈਨੂੰ ਟਿਕਟ ਗੱਡੀ ਦਾ’’ (ਚੁਆਇਸ ਕੰ.), ‘‘ਮੈਂ ਨਹੀਂ ਸਹੁਰੇ ਜਾਣਾ’’, ‘‘ਦਿਲ ’ਤੇ ਲਿਖਾ ਲੈ ਮੇਰਾ ਨਾਂ ਮਿੱਤਰਾ’’, ‘‘ਧੀ ਜੰਮੇ ਤਾਂ ਸਾਰੇ ਕਿਉਂ ਮੱਥੇ ਵੱਟ ਪਾਉਂਦੇ ਨੇ’’, ‘‘ਸੱਜੀ ਅੱਖ ’ਤੇ ਕੈਮਰਾ ਲਾ ਕੇ ਫੋਟੋ ਮੇਰੀ ਖਿੱਚ ਮੁੰਡਿਆ’’, ‘‘ਮੇਰੇ ਹਾਣ ਦਾ ਸ਼ੌਕੀਨ ਮੁੰਡਾ ਗੱਭਰੂ ਨੀ ਭਾਬੀ ਮੈਥੋਂ ਦਿਲ ਮੰਗਦਾ’’, ‘‘ਨੱਚਣਾ ਪਟੋਲਾ ਬਣਕੇ ਗਿੱਧੇ ਵਿਚ ਮੈਂ ਨੱਚਣਾ’’ ਆਦਿ ਅਨਗਿਣਤ ਸਭਿਆਚਾਰਕ ਗੀਤਾਂ ਦੇ ਨਾਲ-ਨਾਲ ਅਨੇਕਾਂ ਧਾਰਮਿਕ ਗੀਤਾਂ ਨਾਲ ਪਛਾਣ ਬਣਾ ਚੁੱਕੀ ਧੰਜਲ ਇਸ ਤੋਂ ਪਹਿਲਾਂ ‘‘ਨਰਿੰਦਰ ਬੀਬਾ ਅਵਾਰਡ’’(ਦੋ ਬਾਰ) ਅਤੇ ‘‘ਪ੍ਰਮਿੰਦਰ ਸੰਧੂ ਅਵਾਰਡ’’ ਵੀ ਹਾਸਲ ਕਰ ਚੁੱਕੀ ਹੈ।

ਕੁੱਲ ਮਿਲਾ ਕੇ ‘ਆਜ ਤੱਕ ਆਮਨੇ ਸਾਹਮਣੇ ਚੈਨਲ’ ਦਾ ਇਹ ਇਕ ਵਧੀਆ ਉਪਰਾਲਾ ਹੋ ਨਿੱਬੜਿਆ, ਜਿਸਦੇ ਲਈ ਚੈਨਲ ਦੇ ਐਮ. ਡੀ. ਸ੍ਰੀ ਐੱਸ. ਕੇ. ਸਕਸੈਨਾ, ਡਾਇਰੈਕਟਰ ਬੀਬੀ ਮਨਦੀਪ ਕੌਰ ਅਤੇ ਉਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਬਣਦੀ ਹੈ।

Show More

Related Articles

Leave a Reply

Your email address will not be published. Required fields are marked *

Close