Entertainment
ਵਿਆਹ ਦੇ ਇੱਕ ਸਾਲ ਬਾਅਦ ਤਲਾਕ ਲੈਣ ਜਾ ਰਹੀ ਹੈ ਇਹ ਮਸ਼ਹੂਰ ਅਦਾਕਾਰਾ
ਮਸ਼ਹੂਰ ਬਾਲੀਵੁੱਡ ਅਦਾਕਾਰਾ ਸ਼ਵੇਤਾ ਬਸੁ ਪ੍ਰਸਾਦ ਅਤੇ ਉਨ੍ਹਾਂ ਦੇ ਪਤੀ ਰੋਹਿਤ ਮਿੱਤਲ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ। ਇਸ ਜੋੜੇ ਨੇ ਬੀਤੇ ਸਾਲ 13 ਦਸੰਬਰ ਨੂੰ ਵਿਆਹ ਕਰਵਾਇਆ ਸੀ ਪਰ ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਇਹ ਖਬਰ ਆਈ ਹੈ ਕਿ ਸ਼ਵੇਤਾ ਅਤੇ ਰੋਹਿਤ ਹੁਣ ਇਕੱਠੇ ਨਹੀਂ ਰਹਿਣਗੇ। ਸ਼ਵੇਤਾ ਨੇ ਇਕ ਪੋਸਟ ਲਿਖ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਸ਼ਵੇਤਾ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਤੀ ਰੋਹਿਤ ਮਿੱਤਲ ਤੋਂ ਵੱਖ ਹੋਣ ਦਾ ਐਲਾਨ ਕਰਦਿਆਂ ਦੱਸਿਆ ਕਿ ਕਈ ਮਹੀਨੇ ਸੋਚਣ ਤੋਂ ਬਾਅਦ ਦੋਹਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਇੱਕ ਲੰਬਾ ਨੋਟ ਲਿਖਦਿਆਂ ਸ਼ਵੇਤਾ ਨੇ ਆਪਣੀ ਸੁਨਹਿਰੀ ਯਾਦਾਂ ਲਈ ਰੋਹਿਤ ਨੂੰ ਧੰਨਵਾਦ ਦਿੰਦਿਆਂ ਉਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ।