Canada

ਐਲਬਰਟਾ ‘ਚ ਕੋਰੋਨਾ ਮਾਮਲਿਆਂ ‘ਚ ਹੋ ਰਿਹੈ ਲਗਾਤਾਰ ਵਾਧਾ

ਕੈਲਗਰੀ (ਦੇਸ ਪੰਜਾਬ ਟਾਈਮਜ਼)  ਐਲਬਰਟਾ ‘ਚ ਕੋਵਿਡ-19 ਕੇਸਾਂ ਦੇ ਵਧਣ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਤੇ ਬੀਤੇ ਸ਼ੁੱਕਰਵਾਰ ਅਤੇ ਸਨਿੱਚਰਵਾਰ ਨੂੰ 1100-1100 ਅਤੇ ਐਤਵਾਰ ਨੂੰ 950 ਨਵੇਂ ਐਕਟਿਵ ਕੇਸ ਆਉਣ ਦੀ ਰਿਪੋਰਟ ਜਾਰੀ ਕੀਤੀ ਗਈ ਹੈ | ਇਸ ਦੇ ਨਾਲ ਹੀ ਨਵੇਂ ਵੇਰੀਐਂਟ ਮਾਮਲਿਆਂ ‘ਚ ਵੀ ਤੇਜ਼ੀ ਦੇਖੀ ਜਾ ਰਹੀ ਹੈ | ਨਵੇਂ ਵੇਰੀਐਂਟ ਦੇ ਸ਼ੁੱਕਰਵਾਰ ਨੂੰ 300, ਸਨਿੱਚਰਵਾਰ ਨੂੰ 550 ਅਤੇ ਐਤਵਾਰ ਨੂੰ 600 ਕੇਸ ਆਏ ਰਿਪੋਰਟ ਕੀਤੇ ਗਏ ਹਨ | ਨਵੇਂ ਵੇਰੀਐਂਟ ਦੇ ਮਾਮਲਿਆਂ ਦੀ ਗਿਣਤੀ ਹੁਣ ਕੁਲ ਕੇਸਾਂ ਦੀ 38 ਫ਼ੀਸਦੀ ਹੋ ਗਈ ਹੈ | ਹਸਪਤਾਲਾਂ ਵਿਚ ਦਾਖ਼ਲ ਵਿਅਕਤੀਆਂ ਦੀ ਗਿਣਤੀ ਸਥਿਰ ਬਣੀ ਹੋਈ ਹੈ ਤੇ ਮੌਜੂਦਾ ਸਮੇਂ 292 ਵਿਅਕਤੀ ਹਸਪਤਾਲਾਂ ਵਿਚ ਭਰਤੀ ਹਨ | ਜਿਨ੍ਹਾਂ ‘ਚੋਂ 59 ਦਾ ਇਲਾਜ ਇੰਟੈਂਸਿਵ ਕੇਅਰ ਯੂਨਿਟ ਵਿਚ ਚੱਲ ਰਿਹਾ ਹੈ | ਸੂਬੇ ‘ਚ ਕੁਲ ਐਕਟਿਵ ਕੇਸ 8653 ਹੋ ਗਏ ਹਨ ਜਿਨ੍ਹਾਂ ‘ਚੋਂ ਨਵੇਂ ਵੇਰੀਐਂਟ ਦੇ ਮਾਮਲੇ 2820 ਦਰਜ ਕੀਤੇ ਗਏ ਹਨ | ਇਸ ਵਾਇਰਸ ਕਾਰਨ ਸੂਬੇ ‘ਚ ਮਰਨ ਵਾਲੇ ਵਿਅਕਤੀਆਂ ਦੀ ਕੁਲ ਗਿਣਤੀ 1994 ‘ਤੇ ਪਹੁੰਚੀ ਹੋਈ ਹੈ |

Show More

Related Articles

Leave a Reply

Your email address will not be published. Required fields are marked *

Close