Canada

ਜੰਗਲ ਦੀ ਅੱਗ ਦੇ ਚੱਲਦੇ ਬੀਸੀ ਦੇ ਕਈ ਇਲਾਕਿਆਂ ਨੂੰ ਖਾਲੀ ਕਰਨ ਦੇ ਦਿੱਤੇ ਗਏ ਹੁਕਮ : ਮੌਸਮ ਵਿਗਿਆਨੀ

ਵੈਨਕੂਵਰ (ਦੇਸ ਪੰਜਾਬ ਟਾਈਮਜ਼)- ਬਿ੍ਰਟਿਸ਼ ਕੋਲੰਬੀਆ ਦੇ ਕੈਰੀਬੂ ਖੇਤਰ ਵਿਚ 1400 ਤੋਂ ਜ਼ਿਆਦਾ ਸੰਪਤੀਆਂ ਨੂੰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ ਕਿਉਂਕਿ ਪੂਰੇ ਇਲਾਕੇ ਵਿਚ ਜੰਗਲ ਦੀ ਅੱਗ ਫੈਲ ਗਈ ਹੈ। ਕੈਰੀਬੂ ਰਿਜ਼ਨਲ ਡਿਸਟ੍ਰਿਕਟ ਦੇ ਅਨੁਸਾਰ ਦੱਖਣ ਵਿਚ ਲਗਭਗ 1000 ਸੰਪਤੀਆਂ ਅਤੇ ਕੈਨਿਮ ਝੀਲ ਦੇ ਖੇਤਰ ਵਿਚ 482 ਸੰਪਤੀਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਸਥਾਨਕ ਨਿਵਾਸੀਆਂ ਨੂੰ ਜੰਗਲੀ ਅੱਗ ਤੋਂ ਤੁਰੰਤ ਖਤਰੇ ਦੀ ਚੇਤਾਵਨੀ ਦੇ ਦਿੱਤੀ ਗਈ ਹੈ।
ਕੈਂਪਲੂਪਜ਼ ਤੋਂ ਲਗਭਘ 200 ਕਿਲੋਮੀਟਰ ਉੱਤਰ ਵਿਚ 100 ਮੀਲ ਹਾਊਸ ਦੇ ਜ਼ਿਲੇ ਨੂੰ ਇਕ ਨਿਕਾਸੀ ਅਲਰਟ ਦੇ ਤਹਿਤ ਰੱਖਿਆ ਗਿਆ ਹੈ ਜਿਸ ਦਾ ਅਰਥ ਹੈ ਕਿ ਨਿਵਾਸੀਆਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਨੋਟਿਸ ਦੇ ਨਾਲ ਛੱਡਣਾ ਪੈ ਸਕਦਾ ਹੈ।
ਕ੍ਰੈਸ਼ ਕ੍ਰੀਕ ਕਮਿਊਨਿਟੀ ਅਤੇ ਮੋਮਿਚ ਝੀਲ ਵਿਚ ਦੋ ਸੰਪਤੀਆਂ ਦੇ ਲਈ ਨਿਕਾਸੀ ਅਲਰਟ ਵੀ ਜਾਰੀ ਕੀਤੇ ਗਏ ਹਨ ਜਿਸ ਵਿਚ ਨਿਵਾਸੀਆਂ ਨੂੰ ਸਾਰੀਆਂ ਲੋੜੀਂਦੀਆਂ ਵਸਤੂਆਂ ਪੈਕ ਕਰਨ ਲਈ ਕਿਹਾ ਗਿਆ ਹੈ। ਜਦੋਂ ਵੀ ਕੋਈ ਚੇਤਾਵਨੀ ਜਾਰੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close