Canada

ਸਾਲ 2021 ਵਿਚ ਹੁਣ ਤੱਕ ਕੈਨੇਡਾ ਵਿਚ 7649 ਕੈਨੇਡੀਅਨ ਹੋਏ ਧੋਖਾਧੜੀ ਦਾ ਸ਼ਿਕਾਰ

ਕੈਲਗਰੀ (ਦੇਸ ਪੰਜਾਬ ਟਾਈਮਜ਼) – ਕੈਨੇਡੀਅਨ ਐਂਟੀ ਫਰਾਡ ਸੈਂਟਰ ਵਲੋਂ ਜਾਰੀ ਕੀਤੀ ਗਈ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਸਾਲ 2020 ਵਿਚ ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਕੈਨੇਡਾ ਦੇ ਹਜ਼ਾਰਾ ਲੋਕਾਂ ਨਾਲ 10 ਕਰੋਡ, 64 ਲੱਖ ਕੈਨੇਡੀਅਨ ਡਾਲਰ ਭਾਵ ਤਕਰੀਬਨ 6 ਅਰਬ 17 ਕਰੋੜ 12 ਲੱਖ ਰੁਪਏ ਦੀ ਠੱਗੀ ਵਜੀ ਹੈ ਤੇ 2021 ਦੇ ਜਨਵਰੀ ਤੇ ਫਰਵਰੀ ਮਹੀਨੇ ਵਿਚ 7649 ਕੈਨੇਡੀਅਨ 34.6 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋ ਚੁਕੇ ਹਨ | ਜ਼ਿਆਦਾਤਰ ਉਨ੍ਹਾਂ ਲੋਕਾਂ ਨਾਲ ਠੱਗੀ ਹੋਈ ਹੈ ਜਿਹੜੇ ਕਰੈਡਿਟ ਕਾਰਡਾਂ ਰਾਹੀਂ ਖਰੀਦੋ ਫਰੋਖਤ ਕਰਦੇ ਹਨ ਰਿਪੋਰਟ ਵਿਚ ਦੱਸਿਆ ਗਿਆ ਹੈ 17,390 ਕੈਨੇਡੀਅਨ ਜ਼ਬਰਦਸਤੀ ਵਸੂਲੀ 16,970 ਪਹਿਚਾਣ ਪੱਤਰ 6649 ਨਿੱਜੀ ਜਾਣਕਾਰੀ 3672 ਇੰਟਰਨੈੱਟ ਸਕੈਨ, 2297 ਨੌਕਰੀ ਸਕੈਨ, 2009 ਸਰਵਿਸ਼ ਓਰੀਐਂਟਿਡ, 1049 ਵਪਾਰਕ ਅਦਾਰੇ ਤੇ 924 ਐਸਰਜੈਂਸੀ ਫੋਨ ਕਾਲਜ਼ ਰਾਹੀਂ ਅਤੇ 11,789 ਕੈਨੇਡੀਅਨ ਕੋਰੋਨਾ ਦੇ ਨਾਂਅ ਤੇ 72 ਲੱਖ ਡਾਲਰ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਹਨ | ਅਪਰਾਧ ਰੋਕੂ ਟੀਮ ਵੈਨਕੂਵਰ ਦੀ ਐਗਜ਼ੈਕਟਿਵ ਡਾਇਰੈਕਟਰ ਿਲੰਡਾ ਐਨੀਜ਼ ਨੇ ਕਿਹਾ ਕਿ ਲੰਘੇ ਮਾਰਚ ਨੂੰ ਧੋਖਾਧੜੀ ਤੋਂ ਬਚੋਂ ਮਹੀਨੇ ਵਜੋਂ ਮਨਾਇਆ ਗਿਆ ਹੈ ਤੇ ਲੋਕਾਂ ਨੂੰ ਠੱਗਾਂ ਤੋੰਾ ਸੁਚੇਤ ਰਹਿਣ ਲਈ ਕਿਹਾ ਗਿਆ ਹੈ ਅਤੇ ਆਨਲਾਈਨ ਖਰੀਦਦਾਰੀ ਮੌਕੇ ਚੌਕਸੀ ਵਰਤਣੀ ਚਾਹੀਦੀ ਹੈ |

Show More

Related Articles

Leave a Reply

Your email address will not be published. Required fields are marked *

Close