Canada

ਐਲਬਰਟਾ ਦਾ ਸਭ ਤੋਂ ਵੱਡਾ ਵੈਕਸੀਨ ਸੈਂਟਰ ਕੈਲਗਰੀ ‘ਚ ਸ਼ੁਰੂ

ਕੈਲਗਰੀ (ਦੇਸ ਪੰਜਾਬ ਟਾਈਮਜ਼)  ਐਲਬਰਟਾ ਦਾ ਸਭ ਤੋਂ ਵੱਡਾ ਵੈਕਸੀਨ ਸੈਂਟਰ ਕੈਲਗਰੀ ‘ਚ ਅੱਜ ਤੋਂ ਸ਼ੁਰੂ ਹੋ ਰਿਹਾ ਹੈ | ਟੈਲੱਸ ਕਨਵੈੱਨਸ਼ਨ ਸੈਂਟਰ ‘ਚ ਇਸ ਦੀ ਸ਼ੁਰੂਆਤ ਹੋ ਰਹੀ ਹੈ | ਸਿਟੀ ਆਫ਼ ਕੈਲਗਰੀ ਅਤੇ ਐਲਬਰਟਾ ਹੈਲਥ ਸਰਵਿਸਿਜ਼ ਵਲੋਂ ਰਲ਼ ਕੇ ਇਸ ਸੈਂਟਰ ਦੀ ਸਥਾਪਨਾ ਕੀਤੀ ਗਈ ਹੈ | ਇੱਥੇ 120 ਵੈਕਸੀਨੇਸ਼ਨ ਸੈਂਟਰ ਬਣਾਏ ਗਏ ਹਨ ਜਿੱਥੇ 8 ਘੰਟੇ ਦੀ ਸ਼ਿਫ਼ਟ ‘ਚ ਪ੍ਰਤੀ ਸਟੇਸ਼ਨ 50 ਵਿਅਕਤੀਆਂ ਦੇ ਹਿਸਾਬ ਨਾਲ 6 ਹਜ਼ਾਰ ਵਿਅਕਤੀਆਂ ਨੂੰ ਇਕ ਦਿਨ ਵਿਚ ਵੈਕਸੀਨੇਸ਼ਨ ਦਿੱਤੀ ਜਾ ਸਕੇਗੀ | ਇਸ ਕਨਵੈੱਨਸ਼ਨ ਸੈਂਟਰ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਸੀ-ਟ੍ਰੇਨ ਰੁਕਦੀ ਹੈ ਤੇ ਲੋਕਾਂ ਨੂੰ ਪਬਲਿਕ ਟਰਾਂਜ਼ਿਟ ਰਾਹੀਂ ਇੱਥੇ ਆਉਣ ਦੀ ਅਪੀਲ ਕੀਤੀ ਗਈ ਹੈ | ਐਤਵਾਰ ਤੱਕ 6 ਲੱਖ 93 ਹਜ਼ਾਰ ਸੂਬਾ ਵਾਸੀਆਂ ਨੂੰ ਕੋਵਿਡ-19 ਵਾਇਰਸ ਤੋਂ ਬਚਣ ਦੇ ਟੀਕੇ ਲਗਾਏ ਜਾ ਚੁੱਕੇ ਦੱਸੇ ਗਏ ਹਨ |

Show More

Related Articles

Leave a Reply

Your email address will not be published. Required fields are marked *

Close