Canada

ਸਿਟੀ ਕੌਂਸਲ ਦੇ ਰਿਟਾਇਰਡ ਜਾਂ ਹਾਰੇ ਮੈਂਬਰਾਂ ਨੂੰ ਅੱਧਾ ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਜਾਵੇਗਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਜਨਤਕ ਤੌਰ ’ਤੇ ਉਪਲਬਧ ਡਾਟੇ ਦੇ ਅਨੁਸਾਰ ਮੇਅਰ ਸਮੇਤ 10 ਸੇਵਾਮੁਕਤ ਜਾਂ ਹਾਰੇ ਹੋਏ ਕੌਂਸਲ ਮੈਂਬਰਾਂ ਨੂੰ ਕੁਲ 564318 ਤਬਦੀਲੀ ਭੱਤੇ ਵੰਡੇ ਜਾਣਗੇ। ਇਕ ਮਿਆਦ ਦੇ ਕੌਂਸਲਰ ਜੇਰੋਮੀ ਫਾਰਕਸ ਜੋ ਆਪਣੀ ਮੇਅਰ ਦੀ ਸੀਟ ਹਾਰ ਗਏ ਸਨ, ਨੇ ਭੱਤੇ ਅਤੇ ਪੈਨਸ਼ਨ ਲਾਭਾਂ ਨੂੰ ਠੁਕਰਾ ਦਿੱਤਾ।
ਇਹ ਆਖਰੀ ਸਿਟੀ ਸਮੂਹ ਹੋਵੇਗਾ ਜੋ 52 ਹਫਤਿਆਂ ਤੱਕ ਦੇ ਪਰਿਵਰਤਨ ਭੱਤੇ ਦਾ ਦਾਅਵਾ ਕਰਨ ਲਈ ਯੋਗ ਹੋਵੇਗਾ। ਜਿਸ ਦਾ ਮਤਲਬ ਜਨਤਕ ਦਫਤਰ ਤੋਂ ਤਬਦੀਲੀ ਨੂੰ ਸੌਖਾ ਬਣਾਉਣਾ ਹੈ। ਇਕ ਨੀਤੀ ਦੇ ਤਹਿਤ ਜੋ ਕਿ ਕੌਂਸਲ ਦੁਆਰਾ 2020 ਦੇ ਫੈਸਲੇ ਤੋਂ ਬਾਅਦ ਭਵਿੱਖ ਦੇ ਅਹੁਦੇਦਾਰਾਂ ਲਈ ਅੰਸ਼ਿਕ ਤੌਰ ’ਤੇ ਘਟਾ ਦਿੱਤੀ ਗਈ ਹੈ।
ਰੇ ਜੋਂਸ ਜਿਸ ਨੇ 2020 ਵਿਚ ਅਹੁਦਾ ਛੱਡਣ ਤੋਂ ਪਹਿਲਾਂ ਸਿਟੀ ਕੌਂਸਲ ਵਿਚ 27 ਸਾਲ ਸੇਵਾ ਕੀਤੀ, ਪੁਰਾਣੀ ਨੀਤੀ ਦੇ ਤਹਿਤ 113,326 ਡਾਲਰ ਦੀ ਵੱਧ ਰਕਮ ਹਾਸਲ ਕਰਨ ਦੇ ਯੋਗ ਹਨ। ਜੋ ਹਰ ਸਾਲ ਸੇਵਾ ਲਈ ਦੋ ਹਫਤਿਆਂ ਦੀ ਤਨਖਾਹ ਦਾ ਭੁਗਤਾਨ ਕਰਦੀ ਹੈ।
ਅਗਲੇ ਦੋ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੈਂਬਰ ਜਿਨ੍ਹਾਂ ਨੇ 20 ਸਾਲ ਜਾਂ ਇਸ ਤੋਂ ਵੱਧ ਸਮ੍ਹਾਂ ਸੇਵਾ ਦਿੱਤੀ ਹੈ ਉਨ੍ਹਾਂ ਵਿਚ ਡਾਇਨੇ ਕੋਲੀ ਉਰਕਹਾਰਟ ਅਤੇ ਡਰੂਹ ਫੈਰੇਲ ਹਨ ਜਿਨ੍ਹਾਂ ਨੂੰ ਕ੍ਰਮਵਾਰ 91532 ਅਤੇ 87174 ਡਾਲਰ ਮਿਲਣਗੇ। ਮੇਅਰ ਨਾਹਿਦ ਨੈਂਸ਼ੀ ਨੇ ਕਾਰਜਕਾਲ ਵਿਚ ਤਿੰਨ ਕਾਰਜਕਾਲ (11 ਸਾਲ) ਸੇਵਾ ਕੀਤੀ ਹੈ ਇਸ ਲਈ ਉਹ 84862 ਡਾਲਰ ਹਾਸਲ ਕਰਨ ਦੇ ਯੋਗ ਹਨ।

Show More

Related Articles

Leave a Reply

Your email address will not be published. Required fields are marked *

Close