Canada

ਕੈਲਗਰੀ ਸ਼ਹਿਰ ਵਿਚ ਹੁਣ ਅਨਵੈਕਸੀਨੇਟਿਡ ਕਰਮਚਾਰੀਆਂ ਨੂੰ ਰੈਗੂਲਰ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਜ਼ਰੂਰੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਸ਼ਹਿਰ ਵਿਚ ਜ਼ਰੂਰੀ ਟੀਕਾਕਰਨ ਨੀਤੀ ਹੁਣ ਪ੍ਰਭਾਵੀ ਹੋਵੇਗੀ। ਸ਼ਹਿਰ ਦੇ ਸਾਰੇ ਕਰਮਚਾਰੀਆਂ ਨੂੰ ਕੋਵਿਡ-19 ਦੇ ਖਿਲਾਫ ਟੀਕਾਕਰਨ ਦੀ ਲੋੜ ਹੈ ਭਾਵੇਂ ਉਹ ਦਫਤਰ ਵਿਚ ਹਨ ਜਾਂ ਘਰ ਵਿਚ ਜਾਂ ਕਿਤੇ ਹੋਰ ਕੰਮ ਕਰਦੇ ਹੋਣ। ਪਿਛਲੇ ਹਫਤੇ ਤੱਕ ਕਿਹਾ ਗਿਆ ਸੀ ਕਿ ਸ਼ਹਿਰ ਦੇ 86 ਫੀਸਦੀ ਕਰਮਚਾਰੀਆਂ ਨੇ ਘੱਟੋ ਘੱਟ ਇਕ ਖੁਰਾਕ ਲੈ ਲਈ ਹੈ। ਜਿਨ੍ਹਾਂ ਕਰਮਚਾਰੀਆਂ ਨੇ ਵੈਕਸੀਨ ਨਹੀਂ ਲਈ ਹੈ ਉਨ੍ਹਾਂ ਵਿਚੋਂ ਕੁਝ ਨੂੰ ਜਾਇਜ਼ ਮੈਡੀਕਲ ਛੋਟ ਹੈ। 1 ਨਵੰਬਰ ਤੋਂ ਉਨ੍ਹਾਂ ਸਾਰਿਆਂ ਨੂੰ ਸਿਟੀ ਨੂੰ ਇਸ ਗੱਲ ਦਾ ਸਬੂਤ ਦੇਣਾ ਹੋਵੇਗਾ ਕਿ ਉਨ੍ਹਾਂ ਨੇ ਵਾਇਰਸ ਦੇ ਲਈ ਨੈਗੇਟਿਵ ਟੈਸਟ ਕੀਤਾ ਹੈ।
ਸ਼ਹਿਰ ਕਰਮਚਾਰੀਆਂ ਨੂੰ ਘਰ ਵਿਚ ਟੈਸਟ ਕਰਨ ਦੇ ਲਈ ਫ੍ਰੀ ਟੈਸਟ ਕਿੱਟਾਂ ਉਪਲਬਧ ਕਰਾ ਰਿਹਾ ਹੈ। ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਇਹ ਟੈਸਟ ਕਿੱਟਾਂ ਦਿੱਤੀਆਂ ਜਾਣੀਆਂ ਹਨ। ਸਿਟੀ ਮੈਨੇਜਰ ਡੇਵਿਡ ਡਕਵਰਥ ਨੇ ਕਿਹਾ ਕਿ ਬਿਨਾਂ ਟੀਕਾਕਰਨ ਵਾਲੇ ਕਰਮਚਾਰੀਆਂ ਨੂੰ ਹਫਤੇ ਵਿਚ ਘੱਟੋ ਘੱਟ ਦੋ ਵਾਰ ਟੈਸਟ ਦੇ ਨਤੀਜੇ ਦੇਣ ਦੀ ਲੋੜ ਹੋਵੇਗੀ। ਉਨ੍ਹਾਂ ਨੂੰ ਟੈਸਟ ਬਾਰੇ ਸਿੱਖਣ ਲਈ ਇਕ ਆਨਲਾਈਨ ਵੀਡੀਓ ਵੀ ਦੇਖਣਾ ਚਾਹੀਦਾ ਹੈ।
1 ਦਸੰਬਰ ਤੱਕ ਟੇਕਰ ਕਿਸੇ ਕਰਮਚਾਰੀ ਨੇ ਵੈਕਸੀਨੇਸ਼ਨ ਨਹੀਂ ਕਰਵਾਇਆ ਤਾਂ ਉਨ੍ਹਾਂ ਨੂੰ ਆਪਣੇ ਖਰਚੇ ’ਤੇ ਸਥਾਨਕ ਫਾਰਮੇਸੀਆਂ ਜਾਂ ਹੋਰ ਪ੍ਰਮਾਨਿਤ ਸਥਾਨਾਂ ਤੋਂ ਰੈਪਿਡ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। ਇਕ ਅੰਦਾਜ਼ੇ ਮੁਤਾਬਕ ਕਰਮਚਾਰੀਆਂ ਨੂੰ ਆਪਣੀ ਜੇਬ ਵਿਚੋਂ ਕਈ ਸੌ ਡਾਲਰ ਖਰਚਣੇ ਪੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨੀਤੀ ਦਾ ਉਦੇਸ਼ ਸ਼ਹਿਰ ਦੇ ਸਟਾਫ ਅਤੇ ਜਨਤਾ ਲਈ ਇਕ ਸੁਰੱਖਿਅਤ ਸਿਹਤਮੰਦ ਕੰਮ ਕਰਨ ਵਾਲੀ ਥਾਂ ਬਣਾਏ ਰੱਖਣਾ ਹੈ। ਉਨ੍ਹਾਂ ਕਿਹਾ ਕਿ ਜੋ ਕਰਮਚਾਰੀ ਸ਼ਹਿਰ ਨੂੰ ਲੋੜ ਅਨੁਸਾਰ ਨੈਗੇਟਿਵ ਟੈਸਟ ਦੇ ਨਤੀਜੇ ਦਾ ਸਬੂਤ ਦੇਣ ਵਿਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ 30 ਦਿਨਾਂ ਦੀ ਛੁੱਟੀ ’ਤੇ ਰੱਖਿਆ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close