Canada

ਮਹਿੰਗਾਈ ਵਿਚ ਵਾਧੇ ਕਾਰਨ 4 ਮੈਂਬਰਾਂ ਦੇ ਪਰਿਵਾਰ ਨੂੰ 220 ਡਾਲਰ ਪ੍ਰਤੀ ਮਹੀਨਾ ਕਰਿਆਨਾ ’ਤੇ ਵੱਧ ਖਰਚਣੇ ਪੈਣਗੇ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਵਾਈਬ੍ਰੈਂਟ ਕਮਿਊਨਿਟੀਜ਼ ਕੈਲਗਰੀ ਦੇ ਅਨੁਸਾਰ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਇਕ ਸੋਧ ਦੇ ਅਨੁਸਾਰ ਸੋਧਕਰਤਾਵਾਂ ਨੇ ਪਾਇਆ ਕਿ ਮਹਿੰਗਾਈ ਦੇ ਨਾਲ ਕਈ ਖੇਤਰਾਂ ਵਿਚ ਕੀਮਤਾਂ ਵਧੀਆਂ ਹਨ ਪਰ ਭੋਜਨ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਹੁਣ ਦੋ ਬਾਲਗ ਅਤੇ ਦੋ ਬੱਚਿਆਂ ਵਾਲਾ ਇਕ ਪਰਿਵਾਰ ਇਕ ਪੂਰੇ ਫਰਿੱਜ ਅਤੇ ਰਸੋਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲਗਭਗ 1200 ਡਾਲਰ ਪ੍ਰਤੀ ਮਹੀਨਾ ਖਰਚ ਕਰ ਸਕਦਾ ਹੈ। ਵਾਈਬ੍ਰੈਂਟ ਕਮਿਊਨਿਟੀਜ਼ ਕੈਲਗਰੀ ਦੇ ਖੋਜਕਰਤਾ ਲੀ ਸਟੀਵਨਜ਼ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ। ਖਾਸ ਤੌਰ ’ਤੇ ਭੋਜਨ ਸ਼੍ਰੇਣੀ ਵਿਚ ਕਾਫੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 6 ਮਹੀਨੇ ਪਹਿਲਾਂ ਕਰਿਆਨਾ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਸੀ ਅਤੇ ਹੁਣ ਚਾਰ ਲੋਕਾਂ ਦਾ ਇਕ ਆਮ ਪਰਿਵਾਰ ਪਿਛਲੇ ਸਾਲ ਦੇ ਮੁਕਾਬਲੇ ਸਿਹਤਮੰਦ ਭੋਜਨ ਲਈ ਹਰ ਮਹੀਨੇ 220 ਡਾਲਰ ਵੱਧ ਖਰਚ ਕਰੇਗਾ।
ਉਨ੍ਹਾਂ ਕਿਹਾ ਕਿ ਅਲਬਰਟਾ ਹੈਲਥ ਸਰਵਿਸਿਜ਼ ਦੁਆਰਾ ਨਿਰਧਾਰਤ ਭੋਜਨ ਆਈਟਮਾਂ ਦੀ ਇਕ ਮਿਆਰੀ ਸੂਚੀ ਦੀ ਵਰਤੋਂ ਕੀਤੀ ਗਈ ਹੈ। ਇਕ ਆਮ ਚਾਰ ਮੈਂਬਰਾਂ ਦਾ ਪਰਿਵਾਰ ਸਿਹਤਮੰਦ ਰਹਿਣ ਲਈ ਕੀ ਖਾਵੇਗਾ। ਹੋਰ ਖਰਚਿਆਂ ਨੂੰ ਜੋੜਦੇ ਹੋਏ 2021 ਲਈ ਮਾਮੂਲੀ ਜੀਵਨ ਪੱਧਰ ਲਈ ਕੁਲ ਖਰਚੇ 81,000 ਡਾਲਰ ਸਾਲਾਨਾ ’ਤੇ ਆਏ।

Show More

Related Articles

Leave a Reply

Your email address will not be published. Required fields are marked *

Close