Canada

ਫੈਡਰਲ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੀਆਂ ਰੇਅਬੋਲਡ ਤੇ ਫਿਲਪੌਟ

ਓਟਵਾ, ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜੋਡੀ ਵਿਲਸਨ ਰੋਅਬੋਲਡ ਤੇ ਜੇਨ ਫਿਲਪੌਟ ਗ੍ਰੀਨ ਪਾਰਟੀ ਦੀਆਂ ਉਮੀਦਵਾਰ ਵਜੋਂ ਹਿੱਸਾ ਨਹੀਂ ਲੈਣਗੀਆਂ। ਇਹ ਜਾਣਕਾਰੀ ਭਰੋਸੇਯੋਗ ਸੂਤਰਾਂ ਵੱਲੋਂ ਦਿੱਤੀ ਗਈ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਸੂਤਰਾਂ ਨੇ ਦੱਸਿਆ ਕਿ ਦੋਵਾਂ ਸਾਬਕਾ ਕੈਬਨਿਟ ਮੰਤਰੀਆਂ ਨੇ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਨਾਲ ਉਸ ਦੀ ਪਾਰਟੀ ਲਈ ਉਮੀਦਵਾਰ ਵਜੋਂ ਖੜ੍ਹੇ ਹੋਣ ਬਾਰੇ ਗੱਲ ਕੀਤੀ ਹੈ। ਇੱਥੋਂ ਤੱਕ ਕਿ ਅਪਰੈਲ ਵਿੱਚ ਵਿਕਟੋਰੀਆ ਵਿੱਚ ਹੋਏ ਮੇਅ ਦੇ ਵਿਆਹ ਵਿੱਚ ਵੀ ਵਿਲਸਨ ਰੇਅਬੋਲਡ ਨੇ ਹਿੱਸਾ ਲਿਆ। ਜਿਸ ਤੋਂ ਇਨ੍ਹਾਂ ਕਿਆਸਅਰਾਈਆਂ ਨੇ ਹੋਰ ਜ਼ੋਰ ਫੜ੍ਹ ਲਿਆ ਕਿ ਰੇਅਬੋਲਡ ਮੇਅ ਦੀ ਗ੍ਰੀਨ ਪਾਰਟੀ ਵਿੱਚ ਜਾ ਸਕਦੀ ਹੈ।
ਇਸ ਸਮੇਂ ਵਿਲਸਨ-ਰੇਅਬੋਲਡ ਵੈਨਕੂਵਰ ਗ੍ਰੈਨਵਿੱਲੇ ਤੋਂ ਅਤੇ ਫਿਲਪੌਟ ਮਾਰਖਮ ਸਟੱਫਵਿੱਲੇ ਤੋਂ ਆਜ਼ਾਦ ਉਮੀਦਵਾਰ ਦੀ ਭੂਮਿਕਾ ਨਿਭਾਅ ਰਹੀਆਂ ਹਨ। ਜਿ਼ਕਰਯੋਗ ਹੈ ਕਿ ਐਸਐਨਸੀ-ਲਾਵਾਲਿਨ ਮਾਮਲੇ ਨੂੰ ਸਹੀ ਢੰਗ ਨਾਲ ਹੈਂਡਲ ਨਾ ਕਰਨ ਦੀ ਫੈਡਰਲ ਸਰਕਾਰ ਦੀ ਕੁਤਾਹੀ ਕਾਰਨ ਦੋਵਾਂ ਐਮਪੀਜ਼ ਨੇ ਲਿਬਰਲ ਕੈਬਨਿਟ ਨੂੰ ਅਲਵਿਦਾ ਆਖ ਦਿੱਤਾ ਸੀ। ਬਾਅਦ ਵਿੱਚ 2 ਅਪਰੈਲ ਨੂੰ ਦੋਵਾਂ ਐਮਪੀਜ਼ ਨੂੰ ਲਿਬਰਲ ਕਾਕਸ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ।

Show More

Related Articles

Leave a Reply

Your email address will not be published. Required fields are marked *

Close