International

ਰਾਜ ਸਿੰਘ ਬਧੇਸ਼ਾ  ਅਮਰੀਕੀ ਸ਼ਹਿਰ ਫਰੈਸਨੋ ਦੇ ਪਹਿਲੇ ਸਿੱਖ ਜੱਜ ਨਿਯੁਕਤ

ਫਰੈਸਨੋ  : ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸ਼ੁਕਰਵਾਰ ਨੂੰ ਰਾਜ ਸਿੰਘ ਬਧੇਸ਼ਾ ਨੂੰ ਫਰੈਸਨੋ ਕਾਊਂਟੀ ਸੁਪੀਰੀਅਰ ਕੋਰਟ ਦਾ ਨਵਾਂ ਜੱਜ ਨਿਯੁਕਤ ਕਰਨ ਦਾ ਐਲਾਨ ਕੀਤਾ। ਉਹ ਇਸ ਸਮੇਂ ਫਰੈਸਨੋ ’ਚ ਮੁੱਖ ਸਹਾਇਕ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਹਨ। ਬਧੇਸ਼ਾ ਫਰੈਸਨੋ ਕਾਊਂਟੀ ਬੈਂਚ ’ਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਬਣ ਗਏ ਹਨ।

ਇਸ ਨਿਯੁਕਤੀ ਦਾ ਜਸ਼ਨ ਸੈਂਟਰਲ ਵੈਲੀ ’ਚ ਵੱਡੀ ਗਿਣਤੀ ’ਚ ਵਸਤੇ ਪੰਜਾਬੀ ਅਤੇ ਏਸ਼ੀਆਈ ਭਾਈਚਾਰਿਆਂ ਦੇ ਲੋਕਾਂ ਵਲੋਂ ਮਨਾਇਆ ਜਾਵੇਗਾ। ਸਿਟੀ ਅਟਾਰਨੀ ਐਂਡਰਿਊ ਜੇਨਜ਼ ਨੇ ਕਿਹਾ, ‘‘ਕਾਨੂੰਨ ਦੇ ਵੱਖ-ਵੱਖ ਪਹਿਲੂਆਂ ਦੇ ਵਿਆਪਕ ਗਿਆਨ ਅਤੇ ਸੰਵੇਦਨਸ਼ੀਲ ਸਥਿਤੀਆਂ ਨਾਲ ਸਮਝਦਾਰੀ ਅਤੇ ਸੰਜਮ ਨਾਲ ਨਜਿੱਠਣ ਦੀ ਅਪਣੀ ਯੋਗਤਾ ਕਾਰਨ ਰਾਜ ਮੇਰੀ ਪ੍ਰਬੰਧਨ ਟੀਮ ਦਾ ਇਕ ਮਹੱਤਵਪੂਰਣ ਹਿੱਸਾ ਰਿਹਾ ਹੈ। ਜਦੋਂ ਮੈਨੂੰ ਸਿਟੀ ਅਟਾਰਨੀ ਨਿਯੁਕਤ ਕੀਤਾ ਗਿਆ, ਤਾਂ ਉਹ ਜਲਦੀ ਹੀ ਮੇਰੇ ਸੱਭ ਤੋਂ ਨਜ਼ਦੀਕੀ ਸਲਾਹਕਾਰ ਬਣ ਗਏ ਅਤੇ ਇਸ ਅਹੁਦੇ ’ਤੇ ਮੇਰੀ ਤਬਦੀਲੀ ਨੂੰ ਨਿਰਵਿਘਨ ਬਣਾ ਦਿਤਾ। ਰਾਜ ’ਚ ਉਹ ਸਾਰੇ ਗੁਣ ਹਨ ਜੋ ਕਿਸੇ ਜੱਜ ’ਚ ਲੱਭਣ ਦੀ ਉਮੀਦ ਕੀਤੀ ਜਾਂਦੀ ਹੈ। ਉਹ ਖੁੱਲ੍ਹੇ ਵਿਚਾਰਾਂ ਵਾਲਾ, ਵਿਚਾਰਸ਼ੀਲ, ਹੌਸਲੇ ਵਾਲਾ, ਚੰਗੀ ਖੋਜਬੀਨ ਕਰਨ ਵਾਲਾ ਅਤੇ ਕੂਟਨੀਤਕ ਹੈ। ਹਾਲਾਂਕਿ ਉਸ ਦਾ ਵਿਆਪਕ ਕਾਨੂੰਨੀ ਤਜਰਬਾ ਅਤੇ ਮੁਹਾਰਤ ਫਰੈਸਨੋ ਸ਼ਹਿਰ ਲਈ ਇਕ ਵੱਡਾ ਨੁਕਸਾਨ ਹੋਣ ਜਾ ਰਹੀ ਹੈ, ਪਰ ਫਰੈਸਨੋ ਕਾਊਂਟੀ ਅਤੇ ਕੈਲੀਫੋਰਨੀਆ ਸੂਬੇ ਦੀ ਇਮਾਨਦਾਰੀ ਅਤੇ ਅਖੰਡਤਾ ਨਾਲ ਸੇਵਾ ਕਰਨ ਲਈ ਇਸ ਤੋਂ ਵੱਧ ਢੁਕਵਾਂ ਵਿਅਕਤੀ ਨਹੀਂ ਹੈ।’’

Show More

Related Articles

Leave a Reply

Your email address will not be published. Required fields are marked *

Close