National
ਹੋਮਦੇਸ਼ ਚਲਦੀ ਰੇਲ ਦੇ ਡੱਬੇ ਦੇ ਹੋਏ ਦੋ ਟੋਟੇ, ਮੁਸਾਫਰਾਂ ’ਚ ਪਈਆਂ ਭਾਜੜਾਂ
ਰੇਲਗੱਡੀ ਸਿਆਲਦਹ ਐਕਸਪ੍ਰੈਸ ਦੇ ਇਕ ਡੱਬੇ ਚ ਹਾਦਸਾ ਹੋਣੋ ਵਾਲ-ਵਾਲ ਬਚਿਆ। ਹਾਵੜਾ ਤੋਂ ਜੰਮੂ ਜਾ ਰਹੀ ਸਿਆਲਦਹ ਐਕਸਪ੍ਰੈਸ ਦੇ ਇਕ ਡੱਬੇ ਚ ਦੁਪਿਹਰ ਲਗਭਗ ਸਾਢੇ 3 ਵਜੇ ਅਚਾਨਕ ਤਰੇੜ ਆ ਗਈ। ਡੱਬੇ ਦਾ ਫਰਸ਼ ਟੁੱਟਣ ਲੱਗ ਪਿਆ ਤੇ ਪਾਏਦਾਨ ਦੀ ਵੈਲਡਿੰਗ ਟੁੱਟ ਗਈ।
ਛੱਤ ਤੇ ਲਗਿਆ ਸਨਮਾਇਕਾ ਵੀ ਉਖੜ ਗਿਆ ਤੇ ਚਲੱਦੀ ਰੇਲ ਚ ਇਹ ਸਭ ਕੁਝ ਹੁੰਦਾ ਦੇਖ ਕੇ ਰੇਲ ਚ ਸਵਾਰ ਯਾਤਰੀਆਂ ਚ ਭਾਜੜਾਂ ਪੈ ਗਈਆਂ। ਰੌਲਾ ਰੱਪਾ ਹੋਣ ਕਾਰਨ ਰੇਲ ਨੂੰ ਰੋਕਿਆ ਗਿਆ। ਹੌਲੀ-ਹੌਲੀ ਰੇਲ ਨੂੰ ਬਘੌਲੀ ਸਟੇਸ਼ਨ ਲਿਆਉਣ ਮਗਰੋਂ ਡੱਬੇ ਨੂੰ ਕੱਟਿਆ ਗਿਆ। ਬਰੇਲੀ ਚ ਨਵਾਂ ਡੱਬਾ ਜੋੜ ਕੇ ਰੇਲ ਨੂੰ ਅੱਗੇ ਰਵਾਨਾ ਕੀਤਾ ਗਿਆ ਹੈ। ਰੇਲਵੇ ਅਫ਼ਸਰਾਂ ਮੁਤਾਬਕ ਇਸ ਤਰ੍ਹਾਂ ਦੀ ਘਟਨਾ ਇਹ ਪਹਿਲੀ ਵਾਰ ਵਾਪਰੀ ਹੈ। ਜਿਸ ਕਾਰਨ ਹਰੇਕ ਕੋਈ ਹੈਰਾਨ ਹੈ।