International

17 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

ਪੈਨਸਿਲਵੇਨੀਆ – ਅਮਰੀਕਾ ਦੇ ਪੈਨਸਿਲਵੇਨੀਆ ’ਚ 41 ਸਾਲਾ ਇਕ ਨਰਸ ਹੀਥਰ ਪ੍ਰੈਸਡੀ ਨੂੰ ਕਤਲ ਦੇ ਤਿੰਨ ਮਾਮਲਿਆਂ ਤੇ ਕਤਲ ਦੀ ਕੋਸ਼ਿਸ਼ ਦੇ 19 ਮਾਮਲਿਆਂ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹੀਰਥ ਨੇ ਕਈ ਮਰੀਜ਼ਾਂ ਨੂੰ ਜਾਣ ਬੁੱਝ ਕੇ ਇਨਸੁਲਿਨ ਦੀ ਘਾਤਕ ੳਵਰਡੋਜ਼ ਦਿੱਤੀ ਗਈ, ਜਿਸ ਕਾਰਨ 17 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਉਮਰ 43 ਤੋਂ 104 ਸਾਲ ਦੇ ਦਰਮਿਆਨ ਸੀ। ਇਸ ਮਾਮਲੇ ਦੇ ਦੋਸ਼ ਵਿਚ ਨਰਸ ਨੂੰ ਬਟਲਰ ਕਾਉਂਟੀ ਕਾਮਨ ਪਲੀਜ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਦਾਲਤ ਨੇ ਉਮਰ ਕੈਦ ਦੀ ਸ਼ਜਾ ਸੁਣਾਈ ਹੈ।

ਦੱਸ ਦੇਈਏ ਕਿ ਦੋਸ਼ੀ ਸਾਬਕਾ ਨਰਸ ਦਾ ਨਾਂ ਹੀਥਰ ਪ੍ਰੈਸਡੀ ਹੈ। ਉਸ ਨੇ ਮਰੀਜ਼ਾਂ ਨੂੰ ਇਨਸੁਲਿਨ ਦੀਆਂ ਓਵਰਡੋਜ਼ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਪੈਨਸਿਲਵੇਨੀਆ ਰਾਜ ਦੀ ਇਸ ਸਾਬਕਾ ਨਰਸ ਨੇ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਹੈ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਸੇ ਦੋਸ਼ ’ਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇ ਦਿਨ ਵੀਰਵਾਰ, 2 ਮਈ ਨੂੰ ਸਾਬਕਾ ਨਰਸ ਹੀਥਰ ਪ੍ਰੈਸਡੀ ਉਮਰ 41 ਸਾਲ ਨੂੰ ਪਹਿਲੀ-ਡਿਗਰੀ ਦੇ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

Show More

Related Articles

Leave a Reply

Your email address will not be published. Required fields are marked *

Close