International

ਸਾਲ ਦੇ ਅੰਤ ਤਕ ਤਿਆਰ ਕਰ ਲਈ ਜਾਵੇਗੀ ਕੋਵਿਡ-19 ਵੈਕਸੀਨ ਦੇ ਚਾਰ ਕਰੋੜ ਡੋਜ਼

ਵ੍ਹਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਜਲਦ ਹੀ ਕੋਵਿਡ-19 ਵੈਕਸੀਨ ਦੀ ਚਾਰ ਕਰੋੜ ਡੋਜ਼ ਵੰਡਣ ਦੀ ਤਿਆਰੀ ‘ਚ ਹੈ। ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਨੇ ਇਸਦਾ ਐਲਾਨ ਕੀਤਾ ਹੈ, ਜਿਸ ਅਨੁਸਾਰ ਅਮਰੀਕੀ ਖ਼ਾਦ ਤੇ ਔਸ਼ਧੀ ਪ੍ਰਸ਼ਾਸਨ ਦੁਆਰਾ Required Emergency Use Authority ਦਿੱਤੇ ਜਾਣ ਤੋਂ ਬਾਅਦ ਵੈਕਸੀਨ ਮੁਹੱਈਆ ਕਰਵਾ ਦਿੱਤੀ ਜਾਵੇਗੀ।

ਐਲਾਨ ਅਨੁਸਾਰ, ਇਸ ਸਾਲ ਦੇ ਅੰਤ ਤਕ ਟਰੰਪ ਪ੍ਰਸ਼ਾਸਨ ਨੇ ਕੋਰੋਨਾ ਵੈਕਸੀਨ ਦੀ ਚਾਰ ਕਰੋੜ ਡੋਜ਼ ਉਪਲੱਬਧ ਕਰਵਾਉਣ ਦਾ ਦਾਅਵਾ ਕੀਤਾ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਾਇਲੇ ਮੈਕਨੀ (Kayleigh McEnany) ਨੇ ਇਥੇ ਇਕ ਪ੍ਰੈੱਸ ਸੰਮੇਲਨ ‘ਚ ਰਿਪੋਰਟਰਾਂ ਨੂੰ ਦੱਸਿਆ, ‘ਵੈਕਸੀਨ ਨੂੰ ਲੈ ਕੇ ਸਾਡਾ ਮੰਨਣਾ ਹੈ ਕਿ ਸਾਲ ਦੇ ਅੰਤ ਤਕ ਚਾਰ ਕਰੋੜ ਡੋਜ਼ ਮੁਹੱਈਆ ਕਰਵਾ ਦਿੱਤੀ ਜਾਵੇਗੀ, ਜੋ ਕਿ ਅਸਾਧਾਰਨ ਹੈ। ਇਹ ਪੰਜਵੀਂ ਅਜਿਹੀ ਵੈਕਸੀਨ ਹੈ ਜੋ ਇੰਨੀ ਜਲਦੀ ਤਿਆਰ ਕੀਤੀ ਜਾ ਰਹੀ ਹੈ।’

ਉਨ੍ਹਾਂ ਨੇ ਕਿਹਾ, ‘ਅਜਿਹਾ ਸਿਰਫ਼ ਇਨ੍ਹਾਂ ਰਾਸ਼ਟਰਪਤੀ ਕਾਰਨ ਸੰਭਵ ਹੋ ਸਕਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਇਕ ਟੀਕਾ ਤਿਆਰ ਕਰਨ ਦੀ ਤਿਆਰੀ ‘ਚ ਹਾਂ, ਮੈਂ ਕੁਝ ਕਰਨ ਜਾ ਰਿਹਾ ਹਾਂ। ਮੈਂ ਇਸਦਾ ਨਿਰਮਾਣ ਕਰਨ ਜਾ ਰਿਹਾ ਹਾਂ। ਕਈ ਅਮਰੀਕੀਆਂ ਦੀ ਜਾਨ ਇਸ ਵੈਕਸੀਨ ਨਾਲ ਬਚਾਈ ਜਾ ਸਕੇਗੀ। ਧੰਨਵਾਦ ਰਾਸ਼ਟਰਪਤੀ ਟਰੰਪ।’

Show More

Related Articles

Leave a Reply

Your email address will not be published. Required fields are marked *

Close