Canada

ਚਾਈਲਡ ਬੈਨੇਫਿਟ ਖ਼ਤਮ ਕਰਨ ਦੀ ਤਿਆਰੀ ਕਰ ਰਹੀ ਹੈ ਫੋਰਡ ਸਰਕਾਰ

ਟੋਰਾਂਟੋ,  ਰਫਿਊਜੀ ਦਾਅਵੇਦਾਰਾਂ ਤੇ ਮਦਦ ਦੀ ਉਮੀਦ ਲਾਈ ਬੈਠੇ ਹੋਰਨਾਂ ਲਈ ਓਨਟਾਰੀਓ ਸਰਕਾਰ ਚਾਈਲਡ ਬੈਨੇਫਿਟ ਖ਼ਤਮ ਕਰਨ ਜਾ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜਿਹੜੇ ਪਰਿਵਾਰ ਵੈੱਲਫੇਅਰ ਉੱਤੇ ਹਨ ਤੇ ਟੈਕਸ ਰਿਟਰਨ ਨਹੀਂ ਭਰਦੇ ਜਾਂ ਜਿਹੜੇ ਬੱਚੇ ਦੇ ਜਨਮ ਕਾਰਨ ਜਾਂ ਪਿੱਛੇ ਜਿਹੇ ਖੁੱਸੀ ਨੌਕਰੀ ਕਾਰਨ ਇਨ੍ਹਾਂ ਬੈਨੇਫਿਟਜ਼ ਦੀ ਉਡੀਕ ਕਰ ਰਹੇ ਹਨ, ਉਸ ਹਾਲਤ ਵਿੱਚ ਇਸ ਨੂੰ ਗੁਆ ਬੈਠਣਗੇ ਜੇ ਇਹ ਬੈਨੇਫਿਟ ਖ਼ਤਮ ਕਰ ਦਿੱਤੇ ਜਾਂਦੇ ਹਨ।
ਸੋਸ਼ਲ ਅਸਿਸਟੈਂਸ ਬੱਚਿਆਂ ਦੀਆਂ ਮੁੱਢਲੀਆਂ ਲੋੜਾਂ ਲਈ ਕੋਈ ਫੰਡ ਮੁਹੱਈਆ ਨਹੀਂ ਕਰਵਾਉਂਦੀ, ਇਸ ਲਈ ਇਨ੍ਹਾਂ ਬੈਨੇਫਿਟਜ਼ ਨੂੰ ਗੰਵਾਉਣ ਦਾ ਮਤਲਬ ਹੋਵੇਗਾ ਅਜਿਹੇ ਪਰਿਵਾਰ ਦੇ ਬੱਚਿਆਂ ਲਈ ਨਾ ਭੋਜਨ, ਨਾ ਹੀ ਕੱਪੜੇ ਤੇ ਨਾ ਹੀ ਹੋਰ ਮੁੱਢਲੀਆਂ ਲੋੜਾਂ ਹੀ ਪੂਰੀਆਂ ਹੋ ਸਕਣਗੀਆਂ। ਇਹ ਬੈਨੇਫਿਟ ਗੰਵਾਉਣ ਵਾਲੇ ਟੋਰਾਂਟੋ ਦੇ ਪਰਿਵਾਰਾਂ ਵੱਲੋਂ ਸ਼ੈਲਟਰ ਸਿਸਟਮ ਦੀ ਮੰਗ ਵੀ ਵੱਧ ਸਕਦੀ ਹੈ ਕਿਉਂਕਿ ਇਹ ਕਟੌਤੀਆਂ ਲਾਗੂ ਹੋਣ ਨਾਲ ਉਹ ਆਪਣੇ ਘਰਾਂ ਦੀ ਸਾਂਭ ਸੰਭਾਲ ਤੇ ਉਨ੍ਹਾਂ ਦੀ ਮੇਨਟੇਨੈਂਸ ਵੀ ਨਹੀਂ ਕਰ ਪਾਉਣਗੇ।
ਟੋਰਾਂਟੋ ਇੰਪਲਾਇਮੈਂਟ ਐਂਡ ਸੋਸ਼ਲ ਸਰਵਿਸਿਜ਼ ਵੱਲੋਂ ਪਿਛਲੇ ਸਾਲ 22 ਮਿਲੀਅਨ ਡਾਲਰ ਤੋਂ ਵੀ ਵੱਧ ਦੇ ਬੈਨੇਫਿਟਜ਼ ਜਾਰੀ ਕੀਤੇ ਗਏ, ਜਿਨ੍ਹਾਂ ਨਾਲ ਇੱਕ ਮਹੀਨੇ ਵਿੱਚ 4,351 ਘੱਟ ਆਮਦਨ ਵਾਲੇ ਪਰਿਵਾਰਾਂ ਦੀ ਮਦਦ ਹੋਈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਨਾਲ ਲੋਕਲ ਬੱਚੇ ਹੋਰ ਜਿ਼ਆਦਾ ਖਤਰੇ ਵਿੱਚ ਪੈ ਸਕਦੇ ਹਨ ਕਿਉਂਕਿ ਓਨਟਾਰੀਓ ਡਿਸਐਬਿਲਿਟੀ ਸਪੋਰਟ ਪ੍ਰੋਗਰਾਮ ਉੱਤੇ ਨਿਰਭਰ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਜਿਹੇ ਬੈਨੇਫਿਟਜ਼ ਦੀ ਨਿਗਰਾਨੀ ਵੀ ਪ੍ਰੋਵਿੰਸ ਹੀ ਕਰਦਾ ਹੈ ਤੇ ਇਹ ਸਿਟੀ ਦੇ ਡਾਟਾ ਵਿੱਚ ਨਹੀਂ ਗਿਣੇ ਜਾਂਦੇ।

Show More

Related Articles

Leave a Reply

Your email address will not be published. Required fields are marked *

Close