Canada

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੀਨੀਅਰ ਕਮਿਊਨੀਕੇਸ਼ਨਜ਼ ਸਟਾਫਰ ਛੱਡੇਗੀ ਆਫਿਸ, ਮਾਈਕ੍ਰੋਸੌਫਟ ਵਿਚ ਹੋਵੇਗੀ ਸੀਨੀਅਰ ਡਾਇਰੈਕਟਰ

ਓਟਵਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਭ ਤੋਂ ਸੀਨੀਅਰ ਕਮਿਊਨਿਕੇਸ਼ਨਜ਼ ਸਟਾਫਰ ਕੇਟ ਪਰਚੇਜ਼ ਪ੍ਰਧਾਨ ਮੰਤਰੀ ਆਫਿਸ ਛੱਡ ਕੇ ਜਾ ਰਹੀ ਹੈ।ਪਰਚੇਜ਼, ਜੋ ਕਿ ਟਰੂਡੋ ਦੀ ਐਗਜੈ਼ਕਟਿਵ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਸੀ, ਮਾਈਕ੍ਰੋਸੌਫਟ ਵਿੱਚ ਸੀਨੀਅਰ ਡਾਇਰੈਕਟਰ ਦਾ ਅਹੁਦਾ ਸਾਂਭਣ ਜਾ ਰਹੀ ਹੈ। ਇੱਕ ਟਵੀਟ ਵਿੱਚ ਪਰਚੇਜ਼ ਨੇ ਆਖਿਆ ਕਿ ਇਸ ਆਫਿਸ ਨੂੰ ਛੱਡ ਕੇ ਜਾਣ ਦੀ ਉਸ ਨੂੰ ਖੁਸ਼ੀ ਵੀ ਹੋ ਰਹੀ ਹੈ ਤੇ ਗਮ ਵੀ। ਇਹ ਉਸ ਲਈ ਕਾਫੀ ਪ੍ਰੇਰਣਾਦਾਇਕ ਤਜਰਬਾ ਰਿਹਾ। ਜ਼ਿਕਰਯੋਗ ਹੈ ਕਿ ਪਰਚੇਜ਼ ਕਈ ਸਾਲਾਂ ਤੱਕ ਟਰੂਡੋ ਦੀ ਉੱਘੀ ਕਮਿਊਨਿਕੇਟਰ ਰਹੀ। 2015 ਦੀ ਕੈਂਪੇਨ ਦੌਰਾਨ ਵੀ ਉਹ ਹੀ ਟਰੂਡੋ ਦੀ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਸੀ ਤੇ ਇਸ ਵਾਰੀ ਵੀ ਉਹੀ ਇਸ ਅਹੁਦੇ ਉੱਤੇ ਕਾਇਮ ਸੀ। ਇਸ ਵਾਰੀ ਫੈਡਰਲ ਚੋਣ ਕੈਂਪੇਨ ਦੌਰਾਨ ਪਰਚੇਜ਼ ਨੂੰ ਨੈਸ਼ਨਲ ਕੈਂਪੇਨ ਲਈ ਚੀਫ ਕਾਂਟੈਂਟ ਸਟਰੈਟੇਜਿਸਟ ਦਾ ਖਿਤਾਬ ਦਿੱਤਾ ਗਿਆ ਸੀ। ਪਿੱਛੇ ਜਿਹੇ ਦਿੱਤੀ ਇੱਕ ਇੰਟਰਵਿਊ ਵਿੱਚ ਟਰੂਡੋ ਨੇ ਇਹ ਆਖਿਆ ਸੀ ਕਿ ਕਮਿਊਨਿਕੇਸ਼ਨਜ਼ ਅਜਿਹਾ ਖੇਤਰ ਹੈ ਜਿੱਥੇ ਉਨ੍ਹਾਂ ਦੀ ਸਰਕਾਰ ਸੁਧਾਰ ਕਰ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close