Canada

ਪ੍ਰਾਪਰਟੀ ਟੈਕਸ ਵਿੱਚ ਵਾਧੇ ਨੂੰ ਟੋਰਾਂਟੋ ਸਿਟੀ ਕਾਉਂਸਲ ਨੇ ਦਿੱਤੀ ਮਨਜ਼ੂਰੀ

ਟੋਰਾਂਟੋ ਟਰਾਂਜਿ਼ਟ ਤੇ ਹਾਊਸਿੰਗ ਲਈ ਕਈ ਬਿਲੀਅਨ ਡਾਲਰ ਇੱਕਠੇ ਕਰਨ ਵਾਸਤੇ ਟੈਕਸਾਂ ਵਿੱਚ ਵਾਧਾ ਕਰਨ ਦੇ ਫੈਸਲੇ ਨੂੰ ਸਿਟੀ ਕਾਉਂਸਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮੁੱਦੇ ਉੱਤੇ ਲੰਮਾਂ ਸਮਾਂ ਬਹਿਸ ਕਰਨ ਤੋਂ ਬਾਅਦ ਇਸ ਨੂੰ ਮਨਜੂ਼ਰੀ ਦਿੱਤੀ ਗਈ। ਮੰਗਲਵਾਰ ਦੁਪਹਿਰ ਨੂੰ ਕਾਉਂਸਲ ਨੇ ਮੇਅਰ ਜੌਹਨ ਟੋਰੀ ਦੀ ਪ੍ਰਾਪਰਟੀ ਟੈਕਸਾਂ, ਜਿਨ੍ਹਾਂ ਨੂੰ ਸਿਟੀ ਬਿਲਡਿੰਗ ਫੰਡ ਵੀ ਆਖਿਆ ਜਾਂਦਾ ਹੈ, ਵਿੱਚ ਵਾਧਾ ਕਰਨ ਦੀ ਯੋਜਨਾ ਦੇ ਪੱਖ ਵਿੱਚ 21-3 ਦੇ ਹਿਸਾਬ ਨਾਲ ਵੋਟਾਂ ਪਾਈਆਂ। ਕਾਉਂਸਲਰਜ਼ ਐਨਥਨੀ ਪੇਰੂਜ਼ਾ, ਸਟੀਫਨ ਹੌਲੀਡੇਅ ਤੇ ਮਾਈਕਲ ਫੋਰਡ ਨੇ ਇਸ ਯੋਜਨਾ ਦੇ ਖਿਲਾਫ ਵੋਟਾਂ ਪਾਈਆਂ।ਇਹ ਟੈਕਸ ਸੱਭ ਤੋਂ ਪਹਿਲਾਂ 2017 ਵਿੱਚ ਸ਼ੁਰੂ ਕੀਤੇ ਗਏ ਸਨ। 2021 ਤੱਕ ਇਨ੍ਹਾਂ ਵਿੱਚ 2.5 ਫੀ ਸਦੀ ਦਾ ਵਾਧਾ ਕੀਤਾ ਜਾਣਾ ਸੀ ਪਰ ਹੁਣ 2020 ਤੇ 2021 ਵਿੱਚ ਇਨ੍ਹਾਂ ਵਿੱਚ ਇੱਕ ਫੀ ਸਦੀ ਦਾ ਵਾਧਾ ਕੀਤਾ ਜਾਵੇਗਾ ਤੇ 2022, 2023, 2024 ਤੇ 2025 ਵਿੱਚ 1.5 ਫੀ ਸਦੀ ਵਾਧਾ ਕੀਤਾ ਜਾਵੇਗਾ। ਜਿਸ ਨਾਲ ਇਨ੍ਹਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਇਹ 10.5 ਫੀ ਸਦੀ ਤੱਕ ਅੱਪੜ ਜਾਣਗੇ।

Show More

Related Articles

Leave a Reply

Your email address will not be published. Required fields are marked *

Close