Canada

ਟੋਰਾਂਟੋ ਦਾ ਦਿਪੇਸ਼ ਪਟੇਲ ਗ੍ਰਿਫ਼ਤਾਰ, ਬਲਾਤਕਾਰ ਸਣੇ ਲੱਗੇ 20 ਦੋਸ਼

ਪਿਛਲੇ 4 ਸਾਲਾਂ ਤੋਂ ਟੋਰਾਂਟੋ ‘ਚ ਔਰਤਾਂ ਨਾਲ ਬਲਾਤਕਾਰ ਕਰਨ ਦੀਆਂ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਟੋਰਾਂਟੋ ਵਾਸੀ 34 ਸਾਲਾ ਦਿਪੇਸ਼ ਪਟੇਲ ਵਜੋਂ ਹੋਈ। ਉਸ ‘ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਸਣੇ 20 ਦੋਸ਼ ਲੱਗੇ ਹਨ। ਇਸ ਸਬੰਧੀ ਟੋਰਾਂਟੋ ਪੁਲਿਸ ਸਰਵਿਸ ਸੈਕਸ ਕਰਾਈਮਜ਼ ਯੂਨਿਟ ਵੱਲੋਂ ਉਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਹਿਯੋਗ ਨਾਲ ਕੀਤੀ ਗਈ ਜਾਂਚ ਮੁਤਾਬਕ ਬਲਾਤਕਾਰ ਦੀ ਪਹਿਲੀ ਘਟਨਾ 2015 ਵਿੱਚ ਵਾਪਰੀ ਸੀ, ਜਿਸ ਵਿੱਚ 28 ਜੁਲਾਈ ਨੂੰ ਦੁਪਹਿਰ ਲਗਭਗ 1 ਵਜੇ ਟੋਰਾਂਟੋ ਦੇ ਡਫਰਿਨ ਸਟਰੀਟ ਅਤੇ ਰੌਜਰਸ ਰੋਡ ਖੇਤਰ ਵਿੱਚ ਇੱਕ 23 ਸਾਲਾ ਔਰਤ ਨਾਲ ਬਲਾਤਕਾਰ ਹੋਇਆ। ਉਸ ਨੂੰ ਇੱਕ ਵਿਅਕਤੀ ਨੇ ਪਿੱਛਿਓਂ ਫੜ ਕੇ ਘਸੀਟ ਲਿਆ ਅਤੇ ਸੁੰਨਸਾਨ ਥਾਂ ‘ਤੇ ਲਿਜਾ ਕੇ ਘਟਨਾ ਨੂੰ ਅੰਜਾਮ ਦਿੱਤਾ।

Show More

Related Articles

Leave a Reply

Your email address will not be published. Required fields are marked *

Close