Canada

21ਵਾਂ ਗਦਰੀ ਬਾਬਿਆਂ ਦਾ ਮੇਲਾ ਅਮਿੱਟ ਛਾਪ ਛੱਡਦਾ ਸਮਾਪਤ ਹੋਇਆ

ਕੋਵਿਡ-19 ਤੋਂ ਮਿਲੀਆਂ ਖੁੱਲ੍ਹਾਂ ਤੋਂ ਬਾਅਦ ਕੈਲਗਰੀ ਦਾ ਸਭ ਤੋਂ ਸਫਲ ਮੇਲਾ ਰਿਹਾ 21ਵਾਂ ਗਦਰੀ ਬਾਬਿਆਂ ਦਾ ਮੇਲਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ ਆਪਣੇ ਪੰਜਾਬੀ ਸੱਭਿਆਚਾਰ ਨੂੰ ਕਦੇ ਨਹੀਂ ਭੁੱਲਦੇ ਸਗੋਂ ਉਹ ਹਰ ਕੋਸ਼ਿਸ਼ ਕਰਦੇ ਰਹਿੰਦੇ ਹਨ ਕਿ ਆਪਣੇ ਅਮੀਰ ਸੱਭਿਆਚਾਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇ। ਕੈਲਗਰੀ ਵਿਚ ਹਰ ਵਰ੍ਹੇ ਅਦਾਰਾ ਦੇਸ ਪੰਜਾਬ ਟਾਈਮਜ਼ ਵੱਲੋਂ ਗਦਰੀ ਬਾਬਿਆਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਮੇਲਾ ਕਰਵਾਇਆ ਜਾਂਦਾ ਹੈ। ਇਸ ਵਾਰ ਵੀ ਇਹ 21ਵਾਂ ਗਦਰੀ ਬਾਬਿਆਂ ਦਾ ਮੇਲਾ ਪ੍ਰੇਰੀ ਵਿੰਡ ਪਾਰਕ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। 30 ਜੁਲਾਈ ਨੂੰ ਮਹਾਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। 1 ਅਗਸਤ ਨੂੰ ਮੇਲਾ ਮਾਵਾਂ ਧੀਆਂ ਦਾ ਅਤੇ ਖੁੱਲ੍ਹਾ ਅਖਾੜਾ ਕਰਵਾਇਆ ਗਿਆ। ਸ. ਬ੍ਰਹਮ ਪ੍ਰਕਾਸ਼ ਲੁੱਡੂ ਸੰਪਾਦਕ ਦੇਸ ਪੰਜਾਬ ਟਾਈਮਜ਼ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਮੇਲੇ ਨੂੰ ਕਾਮਯਾਬ ਬਣਾਉਣ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਦਿਨ ਰਾਤ ਕੰਮ ਕੀਤਾ ਗਿਆ।
ਐਤਵਾਰ ਨੂੰ 10.30 ਵਜੇ ਸਵੇਰੇ ‘ਮੇਲਾ ਮਾਵਾਂ ਧੀਆਂ ਦਾ’ ਪ੍ਰੇਰੀ ਵਿੰਡ ਦੀਆਂ ਖੁੱਲ੍ਹੀਆਂ ਗਰਾਉਂਡਾਂ ਵਿਚ ਮਨਾਇਆ ਗਿਆ ਅਤੇ 1.30 ਵਜੇ ਤੋਂ ਰਾਤ 9 ਵਜੇਤੱਕ ਖੁੱਲ੍ਹਾ ਅਖਾੜਾ ਵਿਚ ਕੈਲਗਰੀ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਗਾਇਕਾਂ ਨੇ ਗਦਰੀ ਬਾਬਿਆਂ ਸੰਬੰਧੀ ਅਨੇਕਾਂ ਦੇਸ਼ ਪਿਆਰ ਦੇ ਗੀਤ, ਧਾਰਮਿਕ ਗੀਤ ਅਤੇ ਪੰਜਾਬ ਦੇ ਸੱਭਿਆਚਾਰ ਸੰਬੰਧੀ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਵਿਸ਼ੇਸ਼ ਤੌਰ ’ਤੇ ਨਛੱਤਰ ਗਿੱਲ, ਗਿੱਲ ਹਰਦੀਪ, ਹਰਮਨਦੀਪ, ਦਲਜੀਤ ਸੰਧੂ, ਗੁਰਜਾਨ, ਮੱਖੜ ਬਰਾੜ, ਬਲਬੀਰ ਗੋਰਾ ਅਤੇ ਹੋਰ ਕਈ ਗਾਇਕਾਂ ਨੇ ਪ੍ਰਸਿੱਧ ਗੀਤ ਪੇਸ਼ ਕੀਤੇ। ਮੇਲੇ ਵਿਚ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ। ਇਸ ਮੌਕੇ ਵੱਡੀ ਗਿਣਤੀ ਵਿਚ ਇਨਾਮ ਵੀ ਕੱਢੇ ਗਏ। ਇਸ ਮੇਲੇ ਨੂੰ ਕਾਮਯਾਬ ਬਣਾਉਣ ਵਿਚ ਸਮੂਹ ਟੀਮ ਜਿਸ ਵਿਚ ਬ੍ਰਹਮ ਪ੍ਰਕਾਸ਼ ਲੁੱਡੂ, ਸੰਤ ਸਿੰਘ ਧਾਲੀਵਾਲ, ਪ੍ਰੀਤਮ ਰਾਏ, ਕੁਮਾਰ ਸ਼ਰਮਾ, ਪਰਮਿੰਦਰਜੀਤ ਸਿੰਘ ਰੰਧਾਵਾ, ਅਵੀਨਾਸ਼ ਖੰਗੂੜਾ, ਹਰਵਿੰਦਰ ਮਾਂਗਟ, ਕੁਲਜੀਤ ਸਿੰਘ ਮਾਨ, ਬਲਵੀਰ ਸਿੰਘ ਕੈਂਥ, ਜਸਵੀਰ ਧਾਰੀਵਾਲ, ਭੋਲਾ ਸਿੰਘ ਚੌਹਾਨ, ਬਲਜੀਤ ਸਿੰਘ ਪੰਧੇਰ, ਇੰਦੂ ਗਾਬਾ, ਰਾਜਪਾਲ ਸਿੱਧੂ, ਗੁਰਦੀਪ ਢਿੱਲੋਂ, ਜਗਰੂਪ ਕਾਹਲੋਂ, ਸਰੀਵ ਸੱਲ, ਪਾਲ ਸੇਖੋਂ, ਕਿਰਨ ਗਿੱਲ, ਮਨੋਹਰ ਸਿੰਘ ਅਤੇ ਹੋਰ ਸਮੂਹ ਟੀਮ ਵਧਾਈ ਦੇ ਪਾਤਰ ਹਨ।

Show More

Related Articles

Leave a Reply

Your email address will not be published. Required fields are marked *

Close