National

ਭਾਰਤ ਅਤੇ ਚੀਨ ਵਿਚਾਲੇ ਹਾਟ ਲਾਈਨ ਸਥਾਪਤ

ਨਵੀਂ ਦਿੱਲੀ- ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ ਡੈਡਲਾਕ ਦੌਰਾਨ ਕੋਗਰਾਂ ਲਾ, ਉਤਰੀ ਸਿੱਕਮ ਵਿੱਚ ਭਾਰਤੀ ਫ਼ੌਜ ਅਤੇ ਤਿੱਬਤ ਦੇ ਖੁਦਮੁਖਤਾਰ ਖੇਤਰ ਖੰਬਾ ਦਜੋਂਗ ਵਿਖੇ ਪੀ ਐਲ ਏ ਵਿਚਾਲੇ ਹਾਟ ਲਾਈਨ ਨੂੰ ਸਥਾਪਤ ਕਰਨ ਦਾ ਮੁੱਖ ਮੰਤਵ ਦੋਹਾਂ ਦੇਸ਼ਾਂ ਵਿਚਾਲੇ ਸਰਹੱਦਾਂ ਉੱਤੇ ਭਰੋਸਾ ਅਤੇ ਸਦਭਾਵਨਾ ਨੂੰ ਅੱਗੇ ਵਧਾਉਣਾ ਹੈ। ਹਾਟ ਲਾਈਨ ਦੀ ਸਥਾਪਨਾ 1 ਅਗਸਤ ਨੂੰ ਪੀ ਐਲ ਏ ਦਿਵਸ ਉੱਤੇ ਹੋ ਗਈ ਹੈ।
ਇਹ ਹਾਟ ਲਾਈਨ ਚੱਲਣ ਪਿੱਛੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਕਮਾਂਡਰ ਆਪੋ ਵਿੱਚ ਗੱਲਬਾਤ ਕਰ ਸਕਣਗੇ। ਇਸਦੇ ਉਦਘਾਟਨ ਮੌਕੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੇ ਗਰਾਊਂਡ ਕਮਾਂਡਰਾਂ ਨੇ ਹਿੱਸਾ ਲਿਆ ਤੇ ਹਾਟ ਲਾਈਨ ਤੋਂ ਦੋਸਤੀ ਅਤੇ ਸਦਭਾਵਨਾ ਦੇ ਸੰਦੇਸ਼ਾਂ ਦਾ ਵਟਾਂਦਰਾ ਕੀਤਾ।ਹਾਟ ਲਾਈਨ ਇੱਕ ਤਰ੍ਹਾਂ ਦੀ ਵਿਸ਼ੇਸ਼ ਫ਼ੋਨ ਸੇਵਾ ਹੈ ਜਿਸ ਰਾਹੀਂ ਇੱਕ ਧਿਰ ਦੂਜੀ ਧਿਰ ਨਾਲ ਸੁਰੱਖਿਅਤ ਢੰਗ ਨਾਲ ਜੋੜੀ ਜਾਂਦੀ ਹੈ। ਇਸ ਵਿੱਚ ਕਈ ਨੰਬਰ ਡਾਇਲ ਨਹੀਂ ਕਰਨਾ ਪੈਂਦਾ, ਰਿਸੀਵਰ ਚੁੱਕਦਿਆਂ ਹੀ ਸਬੰਧਤ ਧਿਰ ਨਾਲ ਸਿੱਧੀ ਗੱਲਬਾਤ ਤੋਂ ਜਾਂਦੀ ਹੈ। ਇਹਸਹੂਲਤ ਫ਼ੌਜ ਜਾਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਮਿਲਦੀ ਹੈ।ਭਾਰਤ ਤੇ ਚੀਨ ਵਿਚਾਲੇ ਇਹ 6ਵੀਂ ਹਾਟ ਲਾਈਨ ਚਲਾਈ ਗਈ ਹੈ। ਇਸ ਤੋਂ ਪਹਿਲਾਂ ਲੱਦਾਖ ਵਿੱਚ ਦੋ, ਸਿੱਕਮ ਵਿੱਚ ਇੱਕ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਇੱਕ ਹਾਟ ਲਾਈਨ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਲਈ ਚਾਲੂ ਕੀਤੀਆਂ ਗਈਆਂ ਸਨ ਅਤੇ ਚੱਲ ਰਹੀਆਂ ਹਨ।

Show More

Related Articles

Leave a Reply

Your email address will not be published. Required fields are marked *

Close