International

ਇੰਡੀਅਨ ੳਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਸੇਵਾ ਸਿੰਘ ਬਡਿਆਲ ਅਤੇ ਉਹਨਾਂ ਦੀ ਪਤਨੀ ਸੁਖਜੀਤ ਕੌਰ ਬਡਿਆਲ ਵੱਲੋਂ ਖੁਦਕੁਸ਼ੀ

ਲੰਡਨ -ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਸਾਬਕਾ ਪ੍ਰਧਾਨ ਸੇਵਾ ਸਿੰਘ ਬਡਿਆਲ ਅਤੇ ਉਹਨਾਂ ਦੀ ਧਰਮ ਪਤਨੀ ਸੁਖਜੀਤਕੌਰ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ। 87 ਸਾਲਾ ਸੇਵਾ ਸਿੰਘ ਬਡਿਆਲ ਅਤੇ ਉਹਨਾ ਦੀ 73 ਸਾਲਾ ਪਤਨੀ ਸੁਖਜੀਤ ਕੌਰ ਦੀ ਲਾਸ਼ ਉਹਨਾ ਦੇ ਕਵੈਂਟਰੀ ਸਥਿਤ ਘਰ ਵਿੱਚੋਂ ਮਿਲੀ ਹੈ। ਵੈਸਟ ਮਿਡਲੈਂਡਜ਼ਪੁਲਿਸ ਨੂੰ ਕਵੈਂਟਰੀ ਕੈਨਿਲਵਰਥ ਰੋਡ ਸਥਿੱਤ 1।5 ਮਿਲੀਅਨ ਪੌਂਡ ਦੀ ਕੀਮਤ ਦੇ ਘਰ ਵਿੱਚ ਮੰਗਲ਼ਵਾਰ ਬਾਅਦ ਦੁਪਹਿਰ 2:46 ਵਜੇ ਬੁਲਾਇਆ ਗਿਆ ਸੀ।ਮੌਤਾਂ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ। ਗੁਆਂਢੀਆਂ ਨੇ ਕਿਹਾ ਕਿ ਇਹ ਖਬਰ ਬਹੁਤਹੀ ਦੁੱਖਦਾਈ ਸੀ ਅਤੇ ਉਕਤ ਪ੍ਰੀਵਾਰ ਬਹੁਤ ਹੀ ਚੰਗਾ ਸੀ। ਮੌਕੇ ਤੇ ਪਹੁੰਚੀਆਂ ਐਮਰਜੈਂਸੀ ਸੇਵਾਵਾਂ ਅਨੁਸਾਰ ਐਂਬੂਲੈਂਸ ਦੇ ਅਧਿਕਾਰੀਆਂ ਨੂੰ ਕੱਲ ਬਾਅਦ ਦੁਪਹਿਰ ਸੇਵਾ ਸਿੰਘ ਦੀ ਲਾਸ਼ ਦਰਖ਼ਤ ਨਾਲ ਲਟਕਦੀ ਮਿਲੀ ਜਦਕਿ ਸੁਖਜੀਤ ਕੌਰ ਦੀ ਲਾਸ਼ ਅੰਦਰ ਇੱਕ ਕਮਰੇ ਵਿੱਚੋਂ ਮਿਲੀ ਹੈ। ਵੈਸਟ ਮਿਡਲੈਂਡਜ਼ ਪੁਲਿਸ ਦੇ ਇਕ ਬੁਲਾਰੇ ਨੇ ਕਿਹਾ ਕਿ ਦੋ ਲਾਸ਼ਾਂ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਬੈਡਰੂਮ ਵਾਲੇਇਸ ਮਹਿਲਨੁਮਾ ਘਰ ਵਿੱਚ ਚਾਰ ਰਿਸੈਪਸ਼ਨ ਰੂਮ ਅਤੇ ਇਕ ਇਨਡੋਰ ਸਵੀਮਿੰਗ ਪੂਲ ਹੈ। ਉਨ੍ਹਾਂ ਨੇ ਟੈਕਸਟਾਈਲ ਉਦਯੋਗ ਦੇ ਰਾਹੀਂ ਹੱਡ ਭੰਨਣੀ ਮੇਹਨਤ ਨਾਲਆਪਣੀ ਕਿਸਮਤ ਬਣਾਈ ਹੈ। ਖ਼ੁਦਕੁਸ਼ੀ ਦੇ ਕਾਰਨਾ ਦਾ ਵੀ ਅਜੇ ਪਤਾ ਨਹੀਂ ਲੱਗ ਸਕਿਆ। ਕਾਂਗਰਸੀ ਆਗੂ ਦਲਜੀਤ ਸਿੰਘ ਸਹੋਤਾ ਨੇ ਦੁੱਖ ਪ੍ਰਗਟ ਕਰਦਿਆਂਕਿਹਾ ਕਿ ਸ: ਬਡਿਆਲ ਨੇ ਉਮਰ ਭਰ ਕਾਂਗਰਸ ਨਾਲ ਸਾਂਝ ਰੱਖੀ ਹੈ। ਪਰ ਉਹਨਾ ਦਾ ਇਸ ਤਰਾਂ ਜਾਣਾ ਦੁੱਖਦਾਈ ਹੈ।

Show More

Related Articles

Leave a Reply

Your email address will not be published. Required fields are marked *

Close